ਲਗਜ਼ਰੀ ਕਾਰਾਂ ਹੋਣਗੀਆਂ ਹੋਰ ਮਹਿੰਗੀਆਂ, ਲੱਗੇਗਾ 25 ਫੀਸਦੀ GST

12/27/2017 9:22:42 PM

ਨਵੀਂ ਦਿੱਲੀ—ਲਗਜ਼ਰੀ ਵਾਹਨਾਂ 'ਤੇ 15 ਫੀਸਦੀ ਤੋਂ ਲੈ ਕੇ 25 ਫੀਸਦੀ ਤਕ ਜੀ. ਐਸ. ਟੀ. ਵਧਾਉਣ ਦੇ ਬਿਲ ਨੂੰ ਲੋਕਸਭਾ 'ਚ ਮਨਜ਼ੂਰੀ ਦੇ ਦਿੱਤੀ ਗਈ ਹੈ। ਲਗਜ਼ਰੀ ਵਾਹਨਾਂ 'ਤੇ 15 ਫੀਸਦੀ ਤੋਂ ਲੈ ਕੇ 25 ਫੀਸਦੀ ਤਕ ਜੀ. ਐਸ. ਟੀ. ਸੈੱਸ ਵਧਾਉਣ ਦੇ ਬਿੱਲ ਨੂੰ ਲੈ ਕੇ ਲੋਕਸਭਾ 'ਚ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਨੇ ਇਹ ਫੈਸਲਾ ਜੀ. ਐਸ. ਟੀ. ਦੇ ਰੋਲਆਉਟ ਹੋਣ ਤੋਂ ਬਾਅਦ ਸੂਬਿਆਂ ਦੇ ਆਮਦਨ 'ਚ ਹੋ ਰਹੇ ਘਾਟੇ ਦੀ ਭਰਪਾਈ ਕਰਨ ਲਈ ਲਿਆ ਹੈ।
ਲੋਕਸਭਾ ਨੇ ਮਾਲ ਅਤੇ ਸੇਵਾ ਕਰ ਸੰਸ਼ੋਧਨ ਬਿੱਲ 2017 ਨੂੰ ਮਨਜ਼ੂਰੀ ਦੇ ਦਿੱਤੀ, ਜਿਸ 'ਚ ਲਗਜ਼ਰੀ ਮੋਟਰ ਵਾਹਨਾਂ ਦੀ ਐਂਟਰੀ ਸੰਬੰਧੀ ਜ਼ਿਆਦਾ ਦਰ 'ਚ 10 ਫੀਸਦੀ ਦਾ ਵਾਧਾ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਹ ਬਿੱਲ ਇਸ ਸੰਬੰਧ 'ਚ ਜਾਰੀ ਮਾਲ ਅਤੇ ਸੇਵਾ ਕਰ ਸੰਸ਼ੋਧਨ ਐਕਟ 2017 ਦਾ ਸਥਾਨ ਲਵੇਗਾ। ਬਿੱਲ 'ਤੇ ਚਰਚਾ ਦੌਰਾਨ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਪਾਰਟੀ ਦੇ ਮੈਂਬਰ ਆਪਣੀਆਂ-ਆਪਣੀਆਂ ਮੰਗਾਂ ਦੇ ਸਮਰਥਨ 'ਚ ਪ੍ਰਧਾਨ ਸਾਹਮਣੇ ਨਾਅਰੇਬਾਜ਼ੀ ਕਰ ਰਹੇ ਸਨ।
ਬਿੱਲ 'ਤੇ ਹੰਗਾਮੇ ਦੌਰਾਨ ਹੀ ਚਰਚਾ ਹੋਈ ਅਤੇ ਇਸ ਨੂੰ ਪਾਸ ਕੀਤਾ ਗਿਆ। ਸਦਨ 'ਚ ਬਿਲ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੀ. ਐਸ. ਟੀ. ਦੇ ਅਮਲ 'ਚ ਆਉਣ ਤੋਂ ਬਾਅਦ ਹਰ ਵਾਰ ਜਦੋਂ ਜੀ. ਐਸ. ਟੀ. ਪਰਿਸ਼ਦ ਦੀ ਬੈਠਕ ਹੋਈ, ਉਸ 'ਚ ਪ੍ਰਕਿਰਿਆ ਅਤੇ ਦਰ ਨੂੰ ਵਿਵਹਾਰਿਕ ਬਣਾਉਣ 'ਤੇ ਚਰਚਾ ਹੋਈ, ਜਿਵੇਂ ਜਿਵੇਂ ਟੈਕਸ ਵਸੂਲੀ ਵੱਧਦੀ ਹੈ, ਉਂਝ ਹੀ ਇਸ ਨੂੰ ਵਿਵਹਾਰਿਕ ਬਣਾਉਣ ਦੀ ਦਰ ਵੀ ਅੱਗੇ ਵੱਧਦੀ ਹੈ।