ਲੋਕ ਸਭਾ ਚੋਣ : ਬੀਜੇਪੀ ਦੀ ਨਵੀਂ ਸੂਚੀ ਜਾਰੀ, ਮੇਨਕਾ-ਵਰੂਣ ਦੀਆਂ ਸੀਟਾਂ ਬਦਲੀਆਂ

03/26/2019 8:32:38 PM

ਨਵੀਂ ਦਿੱਲੀ— ਆਉਣ ਵਾਲੇ ਲੋਕ ਸਭਾ ਚੋਣ ਲਈ ਬੀਜੇਪੀ ਨੇ ਮੰਗਲਵਾਰ ਨੂੰ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ। ਮੇਨਕਾ ਗਾਂਧੀ ਨੂੰ ਯੂ.ਪੀ. ਦੇ ਸੁਲਤਾਨਪੁਰ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ। ਉਥੇ ਹੀ ਕਾਨਪੁਰ ਤੋਂ ਬੀਜੇਪੀ ਦੇ ਦਿੱੱਗਜ ਨੇਤਾ ਮੁਰਲੀ ਮਨੋਹਰ ਦਾ ਟਿਕਟ ਕੱਟ ਦਿੱਤਾ ਗਿਆ ਹੈ। ਇਸ ਸੂਚੀ 'ਚ ਯੂ.ਪੀ. ਸਰਕਾਰ ਦੀ ਕੈਬਨਿਟ ਮੰਤਰੀ ਰੀਤਾ ਬਹੁਗੁਣਾ ਜੋਸ਼ੀ, ਕੇਂਦਰੀ ਮੰਤਰੀ ਮਨੋਜ ਸਿਨਹਾ, ਸਾਬਕਾ ਮੰਤਰੀ ਰਾਮ ਸ਼ੰਕਰ ਕਠੇਰਿਆ ਸਣੇ ਕਈ ਪ੍ਰਮ੍ਰੱਖ ਉਮੀਦਵਾਰਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ। ਇਸ ਸੀਟ 'ਚ ਕਈ ਮੌਜੂਦਾ ਸੰਸਦ ਮੈਂਬਰਾਂ ਦੀ ਸੀਟਾਂ ਦੀ ਅਦਲਾ ਬਦਲੀ ਕੀਤੀ ਗਈ ਹੈ।

ਜੇਕਰ ਗੱਲ ਯੂ.ਪੀ. ਦੀ ਪੀਲੀਭੀਤ ਤੇ ਸੁਲਤਾਨਪੁਰ ਲੋਕ ਸਭਾ ਸੀਟਾਂ ਦੀ ਕਰੀਏ ਤਾਂ ਇਹ ਦੋਵੇਂ ਸੀਟਾਂ ਮੇਨਕਾ ਗਾਂਧੀ ਤੇ ਵਰੂਣ ਗਾਂਧੀ ਦੀ ਪਰੰਪਰਾਗਤ ਸੀਟਾਂ ਰਹੀਆਂ ਹਨ ਪਰ ਪਾਰਟੀ ਨੇ ਇਨ੍ਹਾਂ ਸੀਟਾਂ 'ਤੇ ਅਦਲਾ ਬਦਲੀ ਕਰ ਦਿੱਤੀ ਹੈ। ਫਿਲਹਾਲ ਸੁਲਤਾਨਪੁਰ ਦੇ ਸੰਸਦ ਵਰੂਣ ਗਾਂਧੀ ਹੁਣ ਆਪਣੀ ਮਾਂ ਮੇਨਕਾ ਗਾਂਧੀ ਦੀ ਸੀਟ ਪੀਲੀਭੀਤ ਤੋਂ ਚੋਣ ਲੜਨਗੇ, ਉਥੇ ਹੀ ਮੇਨਕਾ ਵਰੂਣ ਦੀ ਸੀਟ 'ਤੇ ਲੋਕ ਸਭਾ ਚੋਣ ਲੜਨਗੀ। ਉਥੇ ਹੀ ਆਗਰਾ ਦੇ ਸੰਸਦ ਮੈਂਬਰ ਰਾਮਸ਼ੰਕਰ ਕਠੇਰਿਆ ਹੁਣ ਇਟਾਵਾ ਤੋਂ ਉਮੀਦਵਾਰ ਬਣਾਏ ਗਏ ਹਨ।

Inder Prajapati

This news is Content Editor Inder Prajapati