ਚੋਣ ਨਤੀਜੇ : ਇਸ ਵਾਰ ਫਿਰ ਆਹਮੋ-ਸਾਹਮਣੇ 2014 ਦੇ ਇਹ ਦਿੱਗਜ

05/23/2019 8:33:33 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦਾ ਚੋਣ ਸਫਰ ਖਤਮ ਹੋ ਚੁੱਕਾ ਹੈ ਅਤੇ ਅੱਜ ਦਾ ਦਿਨ ਸਿਆਸੀ ਪਾਰਟੀਆਂ ਲਈ ਕਾਫੀ ਅਹਿਮ ਹੈ। ਅੱਜ ਨਤੀਜੇ ਐਲਾਨੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਨੇਤਾਵਾਂ ਦੇ ਦਿਲਾਂ ਦੀਆਂ ਧੜਕਣਾਂ ਵਧ ਗਈਆਂ ਹਨ। ਧੜਕਣਾਂ ਵਧਣ ਵੀ ਕਿਉਂ ਨਾ, ਕਿਉਂਕਿ ਮੁਕਾਬਲਾ ਕਾਫੀ ਦਿਲਚਸਪ ਹੈ, ਈ. ਵੀ, ਐੱਮ. 'ਚ ਨੇਤਾਵਾਂ ਦੀ ਕਿਸਮਤ ਵੋਟਰਾਂ ਨੇ ਆਪਣੇ ਕੀਮਤੀ ਵੋਟ ਦੇ ਕੇ ਬੰਦ ਕੀਤੀ ਹੈ। ਅੱਜ ਨਤੀਜਿਆਂ ਦੇ ਐਲਾਨ ਨਾਲ ਹੀ ਤਸਵੀਰ ਸਾਫ ਹੋ ਜਾਵੇਗੀ ਕਿ ਸੱਤਾ ਦੀ ਕੁਰਸੀ ਕਿਸ ਨੂੰ ਮਿਲਦੀ ਹੈ। ਜਨਤਾ ਨੇ ਕਿਸ ਪਾਰਟੀ 'ਤੇ ਆਪਣਾ ਵਿਸ਼ਵਾਸ ਜਤਾਇਆ ਹੈ, ਇਹ ਦੇਖਣਾ ਵੀ ਕਾਫੀ ਦਿਲਚਸਪ ਹੋਵੇਗਾ। ਇਹ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਅਸੀਂ ਤੁਹਾਨੂੰ ਉਨ੍ਹਾਂ ਦਿੱਗਜਾਂ ਬਾਰੇ ਦੱਸਾਂਗੇ ਜੋ ਕਿ 2014 ਦੀਆਂ ਵੋਟਾਂ ਦੇ ਸਮੇਂ ਵੀ ਆਹਮੋ-ਸਾਹਮਣੇ ਸਨ ਅਤੇ ਇਸ ਵਾਰ ਵੀ ਚੋਣ ਮੈਦਾਨ ਵਿਚ 
ਹਨ। ਆਓ ਮਾਰਦੇ ਹਾਂ ਇਕ ਝਾਤ—

ਰਾਹੁਲ ਗਾਂਧੀ ਤੇ ਸਮਰਿਤੀ ਵਿਚਾਲੇ ਮੁਕਾਬਲਾ—
ਅਮੇਠੀ ਸੀਟ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਦੀ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਵਿਚਾਲੇ ਇਸ ਵਾਰ ਵੀ ਮੁਕਾਬਲਾ ਹੋ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ 'ਚ ਰਾਹੁਲ ਨੇ ਸਮਰਿਤੀ ਇਰਾਨੀ 1.07 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਰਾਹੁਲ ਗਾਂਧੀ ਅਮੇਠੀ ਤੋਂ 3 ਵਾਰ ਸੰਸਦ ਮੈਂਬਰ ਬਣੇ ਹਨ।  2019 ਦੀਆਂ ਚੋਣਾਂ 'ਚ ਰਾਹੁਲ ਮੁੜ ਅਮੇਠੀ ਤੋਂ ਚੁਣੇ ਜਾਂਦੇ ਹਨ ਜਾਂ ਨਹੀਂ ਇਹ ਤਾਂ ਨਤੀਜੇ ਹੀ ਦੱਸਣਗੇ।



ਪ੍ਰਿਅੰਕਾ ਦੱਤ ਅਤੇ ਪੂਨਮ ਮਹਾਜਨ ਵਿਚਾਲੇ ਮੁਕਾਬਲਾ—
ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਮੁੰਬਈ ਨੌਰਥ ਸੈਂਟਰਲ ਸੀਟ 'ਤੇ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ, ਕਿਉਂਕਿ ਇੱਥੋਂ ਭਾਜਪਾ ਦੀ ਸੰਸਦ ਮੈਂਬਰ ਪੂਨਮ ਮਹਾਜਨ ਅਤੇ ਕਾਂਗਰਸ ਦੀ ਉਮੀਦਵਾਰ ਪ੍ਰਿਅੰਕਾ ਦੱਤ ਵਿਚਾਲੇ ਮੁਕਾਬਲਾ ਹੋਵੇਗਾ। ਸਾਲ 2014 'ਚ ਪੂਨਮ ਮਹਾਜਨ ਨੇ 4,78, 535 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਜਦਕਿ ਪ੍ਰਿਅੰਕਾ ਦੱਤ ਨੂੰ 2,91,764 ਵੋਟਾਂ ਮਿਲੀਆਂ ਸਨ। ਇਹ ਦੋਵੇਂ ਚਿਹਰੇ 2019 ਦੀ ਚੋਣਾਂ 'ਚ ਕਮਾਲ ਕਰ ਦਿਖਾਉਂਦੇ ਹਨ ਜਾਂ ਨਹੀਂ। ਇਹ ਤਾਂ ਨਤੀਜੇ ਹੀ ਦੱਸਣਗੇ।

Tanu

This news is Content Editor Tanu