30 ਸਾਲਾਂ ਬਾਅਦ ਮੁੰਬਈ ਨੇ ਸਭ ਤੋਂ ਵਧ ਵੋਟਿੰਗ ਦਾ ਬਣਾਇਆ ਰਿਕਾਰਡ

04/30/2019 4:55:25 PM

ਮੁੰਬਈ— ਲੋਕ ਸਭਾ ਚੋਣਾਂ ਦੇ ਚੌਥੇ ਗੇੜ 'ਚ 29 ਅਪ੍ਰੈਲ ਨੂੰ ਮੁੰਬਈ 'ਚ ਵੀ ਵੋਟਿੰਗ ਹੋਈ, ਜਿਸ 'ਚ ਸ਼ਹਿਰ ਦੇ ਲੋਕਾਂ ਨੇ ਉਮੀਦ ਤੋਂ ਕਿਤੇ ਵਧ ਵੋਟ ਕੀਤੀ। ਇਸ ਵਾਰ ਮੁੰਬਈ 'ਚ 55.11 ਫੀਸਦੀ ਵੋਟਿੰਗ ਹੋਈ, ਜੋ 1989 ਚੋਣਾਂ ਤੋਂ ਬਾਅਦ ਸਭ ਤੋਂ ਵਧ ਹੈ। ਵੋਟਿੰਗ ਦੇ ਮਾਮਲੇ 'ਚ ਮੁੰਬਈ ਦੇ ਪਿਛੜੇ ਹੋਣ ਦਾ ਪੁਰਾਣਾ ਰਿਕਾਰਡ ਰਿਹਾ ਹੈ। ਸਾਲ 1991 'ਚ ਇੱਥੇ 41.6 ਫੀਸਦੀ ਵੋਟਿੰਗ ਹੋਈ ਸੀ, 1998 ਦੀਆਂ ਚੋਣਾਂ 'ਚ ਇਹ ਵਧ ਕੇ 50 ਫੀਸਦੀ ਤੱਕ ਪਹੁੰਚਿਆ ਪਰ 2009 'ਚ ਇਹ ਅੰਕੜਾ ਫਿਰ ਤੋਂ 40 ਦੇ ਨੇੜੇ-ਤੇੜੇ ਹੀ ਸਿਮਟ ਗਿਆ ਸੀ। ਸਾਲ 2014 'ਚ ਮੋਦੀ ਲਹਿਰ ਦੌਰਾਨ ਇਸ ਅੰਕੜਿਆਂ 'ਚ ਵਾਧਾ ਹੋਇਆ ਅਤੇ 51.6 ਫੀਸਦੀ ਵੋਟਿੰਗ ਰਿਕਾਰਡ ਦਰਜ ਕੀਤੀ ਗਈ। ਇਸ ਤੋਂ ਬਾਅਦ 2019 ਲੋਕ ਸਭਾ ਚੋਣਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਆਏ।

55.11 ਫੀਸਦੀ ਵੋਟਿੰਗ ਨਾਲ ਮੁੰਬਈ ਨੇ ਨਾ ਸਿਰਫ ਇਸ ਦਹਾਕੇ 'ਚ ਸਭ ਤੋਂ ਵਧ ਵੋਟਿੰਗ ਦਾ ਰਿਕਾਰਡ ਬਣਾਇਆ ਹੈ, ਸਗੋਂ ਪਿਛਲੀਆਂ ਚੋਣਾਂ 'ਚ 3.5 ਫੀਸਦੀ ਵਾਧਾ ਵੀ ਦਰਜ ਕੀਤਾ ਹੈ। ਹਾਲਾਂਕਿ ਸ਼ਹਿਰ ਦੇ ਮੌਸਮ ਅਤੇ ਵਧਦੀ ਗਰਮੀ ਨੂੰ ਦੇਖ ਕੇ ਇਹੀ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਵੋਟਿੰਗ ਦੇ ਦਿਨ ਇੱਥੋਂ ਦੀ ਰੁਝੀ ਜਨਤਾ ਘਰਾਂ 'ਚ ਆਰਾਮ ਕਰੇਗੀ ਪਰ 2014 ਤੋਂ ਹੁਣ ਤੱਕ ਵੋਟਰਾਂ ਦੀ ਗਿਣਤੀ 'ਚ 2.54 ਲੱਖ ਦੀ ਗਿਰਾਵਟ ਦੇ ਬਾਵਜੂਦ ਇਸ ਵਾਰ ਵੋਟ ਫੀਸਦੀ 'ਚ ਵਾਧਾ ਦੇਖਣ ਨੂੰ ਮਿਲਿਆ ਹੈ।

DIsha

This news is Content Editor DIsha