ਲੋਕ ਸਭਾ ਚੋਣ ਨਤੀਜੇ : ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਭਾਜਪਾ ਅੱਗੇ

05/23/2019 9:35:00 AM

ਨਵੀਂ ਦਿੱਲੀ— 17ਵੀਂ ਲੋਕ ਸਭਾ 'ਚ ਸੰਸਦ ਮੈਂਬਰ ਬਣ ਕੇ ਕੌਣ-ਕੌਣ ਪਹੁੰਚਣ ਵਾਲਾ ਹੈ, ਇਹ ਅੱਜ ਯਾਨੀ ਵੀਰਵਾਰ ਨੂੰ ਤੈਅ ਹੋ ਜਾਵੇਗਾ। ਦਿੱਲੀ ਦੀਆਂ ਸਾਰੀਆਂ 7 ਸੀਟਾਂ ਦੇ ਰੁਝਾਨ ਆਉਣ ਲੱਗੇ ਹਨ। ਇਕ ਨਿਊਜ਼ ਚੈਨਲ ਅਨੁਸਾਰ ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਭਾਜਪਾ ਅੱਗੇ ਚੱਲ ਰਹੀ ਹੈ। ਐਗਜ਼ਿਟ ਪੋਲ ਅਨੁਸਾਰ ਇਸ ਵਾਰ ਵੀ 7 ਸੀਟਾਂ 'ਤੇ ਭਾਜਪਾ ਦੇ ਖਾਤੇ 'ਚ ਜਾਣਗੀਆਂ।

ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਐਗਜ਼ਿਟ ਪੋਲ ਅਨੁਸਾਰ ਇਸ ਵਾਰ ਵੀ ਭਾਜਪਾ ਦਾ ਪਲੜਾ ਭਾਰੀ ਰਹੇਗਾ, ਜਦੋਂ ਕਿ ਸੱਤਾਧਾਰੀ ਆਮ ਆਮਦੀ ਪਾਰਟੀ ਅਤੇ ਕਾਂਗਰਸ ਨੂੰ ਝਟਕਾ ਲੱਗ ਸਕਦਾ ਹੈ। 6 'ਚੋਂ 4 ਐਗਜ਼ਿਟ ਪੋਲਜ਼ ਅਨੁਸਾਰ ਦਿੱਲੀ ਦੀਆਂ 7 ਸੀਟਾਂ ਭਾਜਪਾ ਦੇ ਖਾਤੇ 'ਚ ਜਾਣ ਵਾਲੀਆਂ ਹਨ। ਹੁਣ ਤੱਕ ਦੇ ਰੁਝਾਨਾਂ 'ਚ ਉੱਤਰੀ ਪੂਰਬੀ ਦਿੱਲੀ ਤੋਂ ਭਾਜਪਾ ਦੇ ਮਨੋਜ ਤਿਵਾੜੀ 42,255 ਵੋਟਾਂ ਨਾਲ ਅੱਗੇ ਹਨ। ਉੱਥੇ ਹੀ ਉੱਤਰੀ ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ 50,154 ਵੋਟਾਂ ਨਾਲ ਅੱਗੇ ਹਨ। ਦੱਖਣੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਰਮੇਸ਼ ਬਿਥੂੜੀ 30,755 ਵੋਟਾਂ ਨਾਲ ਅੱਗੇ ਹਨ। ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਭਾਜਪਾ ਉਮੀਦਵਾਰ ਹਰਸ਼ਵਰਧਨ 14,173 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਪੱਛਮੀ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਸਾਹਿਬ ਸਿੰਘ ਵਰਮਾ 48,245 ਵੋਟਾਂ ਨਾਲ ਅੱਗੇ ਹਨ। ਪੂਰਬੀ ਦਿੱਲੀ ਤੋਂ ਭਾਜਪਾ ਦੇ ਗੌਤਮ ਗੰਭੀਰ 21,483 ਵੋਟਾਂ ਨਾਲ ਅੱਗੇ ਹਨ। ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਮੀਨਾਕਸ਼ੀ ਲੇਖੀ 17,071 ਵੋਟਾਂ ਨਾਲ ਅੱਗੇ ਹੈ।

DIsha

This news is Content Editor DIsha