ਸਰਕਾਰ ਬਾਲਾਕੋਟ ''ਚ ਸਟ੍ਰਾਈਕ ਕਰ ਸਕਦੀ ਹੈ ਪਰ ਹਿੰਸਾ ਨਹੀਂ ਰੋਕ ਸਕਦੀ: ਅਧੀਰ ਰੰਜਨ

03/11/2020 6:19:27 PM

ਨਵੀਂ ਦਿੱਲੀ—ਲੋਕ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ਦੌਰਾਨ ਦਿੱਲੀ ਹਿੰਸਾ 'ਤੇ ਚਰਚਾ ਸ਼ੁਰੂ ਹੋਈ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਸ 'ਤੇ ਚਰਚਾ ਦੀ ਮੰਗ ਹੋ ਰਹੀ ਸੀ। ਹੋਲੀ ਦਾ ਤਿਉਹਾਰ ਖਤਮ ਹੋਇਆ ਹੈ ਪਰ ਦਿੱਲੀ 'ਚ ਖੂਨ ਦੀ ਹੋਲੀ ਸਾਡਾ ਪਿੱਛਾ ਨਹੀਂ ਛੱਡਦੀ। ਅਧੀਰ ਰੰਜਨ ਨੇ ਕਿਹਾ ਜਦੋਂ ਦਿੱਲੀ ਸੜ੍ਹ ਰਹੀ ਸੀ ਤਾਂ ਅਹਿਮਦਾਬਾਦ 'ਚ ਟ੍ਰੰਪ ਦਾ ਸਵਾਗਤ ਕੀਤਾ ਜਾ ਰਿਹਾ ਸੀ। ਦਿੱਲੀ 'ਚ ਤੁਹਾਡੇ ਸੰਸਦ ਮੈਂਬਰ ਅਤੇ ਵਿਧਾਇਕ ਕਿੱਥੇ ਸੀ। ਗ੍ਰਹਿ ਮੰਤਰੀ ਤੋਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਖੁਦ ਕੀ ਕਰ ਰਹੇ ਸੀ। ਸਰਕਾਰ ਦੀ ਲਾਪਰਵਾਹੀ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਨੇ ਕਿਹਾ ਜਦੋਂ ਬਾਲਾਕੋਟ 'ਚ ਸਟ੍ਰਾਈਕ ਕਰ ਸਕਦੇ ਹਨ ਤਾਂ ਦਿੱਲੀ ਦੀ ਹਿੰਸਾ ਨੂੰ ਕਿਉ ਨਹੀਂ ਰੋਕਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਸ਼ਿਸ਼ ਕਰਦੀ ਤਾਂ ਦਿੱਲੀ ਹਿੰਸਾ ਨੂੰ ਰੋਕਿਆ ਜਾ ਸਕਦਾ ਹੈ। ਦੇਸ਼ ਦੀ ਰਾਜਧਾਨੀ 'ਚ ਚੰਗੀ ਪੁਲਸ ਵਿਵਸਥਾ ਅਤੇ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਇਹ ਘਟਨਾ ਕਿਵੇਂ ਵਾਪਰੀ। ਸਰਕਾਰ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਜਦੋਂ 3 ਦਿਨਾਂ ਤੱਕ ਇਹ ਹਿੰਸਾ ਹੋ ਰਹੀ ਸੀ ਤਾਂ ਉਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਕਿੱਥੇ ਸਨ। ਦਿੱਲੀ ਦੇ ਕਾਨੂੰਨ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ। ਇਸ ਤੋਂ ਇਲ਼ਾਵਾ ਉਨ੍ਹਾਂ ਨੇ ਕਿਹਾ ਕਿ ਸਾਰੇ ਹਿੰਦੁਸਤਾਨੀ ਬੈਚੇਨ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਇਹ ਘਟਨਾ ਕਿਵੇਂ ਵਾਪਰੀ ਅਤੇ ਸਰਕਾਰ ਕੀ ਕਾਰਵਾਈ ਕਰ ਰਹੀ ਹੈ ਤਾਂ ਜੋ ਦੋਬਾਰਾ ਅਜਿਹੀ ਘਟਨਾ ਨਾ ਵਾਪਰੇ। ਉ ਨ੍ਹਾਂ ਨੇ ਕਿਹਾ ਕਿ ਹਿੰਸਾ 'ਚ ਕਿਸੇ ਦੀ ਜਿੱਤ ਨਹੀਂ ਹੁੰਦੀ ਹੈ ਅਤੇ ਹਾਰ ਸਿਰਫ ਇਨਸਾਨੀਅਤ ਦੀ ਹੁੰਦੀ। ਕੋਈ ਕਹਿੰਦਾ ਹਿੰਦੂ ਮਰੇ, ਕੋਈ ਕਹਿੰਦਾ ਮੁਸਲਮਾਨ ਮਰੇ ਪਰ ਮਰਦਾ ਤਾਂ ਇਕ ਇਨਸਾਨ ਹੈ।

ਦੱਸਣਯੋਗ ਹੈ ਕਿ ਸੰਸਦ ਦੇ ਬਜਟ ਸੈਂਸ਼ਨ ਦੇ ਦੂਜੇ ਪੜਾਅ ਦਾ ਅੱਜ ਛੇਵਾਂ ਦਿਨ ਹੈ। ਲੋਕ ਸਭਾ 'ਚ ਇਸ ਸਮੇਂ ਦਿੱਲੀ ਹਿੰਸਾ 'ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਬੀਤੇ 24 ਅਤੇ 25 ਫਰਵਰੀ ਨੂੰ ਦਿੱਲੀ ਦੇ ਉੱਤਰ-ਪੂਰਬੀ ਜ਼ਿਲਿਆਂ 'ਚ ਹਿੰਸਾ ਦੌਰਾਨ ਲਗਭਗ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸੀ।

Iqbalkaur

This news is Content Editor Iqbalkaur