ਚੇਨਈ ਤੋਂ ਸਮੁੰਦਰੀ ਯਾਤਰਾ ਕਰ ਕੇ 38 ਮਛੇਰੇ ਪੁੱਜੇ ਓਡੀਸ਼ਾ, ਪ੍ਰਸ਼ਾਸਨ ਨੇ ਕੀਤਾ ''ਕੁਆਰੰਟੀਨ''

04/26/2020 6:30:26 PM

ਬੇਹਰਾਮਪੁਰ (ਓਡੀਸ਼ਾ)- ਲਾਕਡਾਊਨ ਤੋਂ ਬਾਅਦ ਤਾਮਿਲਨਾਡੂ 'ਚ ਫਸੇ 38 ਮਛੇਰਿਆਂ ਨੇ ਓਡੀਸ਼ਾ ਆਪਣੇ ਗ੍ਰਹਿ ਨਗਰ ਪਹੁੰਚਣ ਲਈ ਇਕ ਕਿਸ਼ਤੀ ਰਾਹੀਂ 5 ਦਿਨ ਦੀ ਸਮੁੰਦਰੀ ਯਾਤਰਾ ਕੀਤੀ। ਉਨਾਂ ਨੇ ਕਰੀਬ 600 ਸਮੁੰਦਰੀ ਮੀਲ ਦਾ ਸਫ਼ਰ ਤੈਅ ਕੀਤਾ। ਇਹ ਲੋਕ ਇਕ ਮੱਛੀ ਵਪਾਰੀ ਕੋਲ ਕੰਮ ਕਰਨ ਲਈ ਚੇਨਈ ਗਏ ਸਨ ਪਰ ਲਾਕਡਾਊਨ ਤੋਂ ਬਾਅਦ ਉਹ ਉੱਥੇ ਫਸ ਗਏ। ਇਕ ਮਛੇਰੇ ਨੇ ਦੱਸਿਆ ਕਿ ਅਸੀਂ 2 ਇੰਜਣ ਵਾਲੀ ਲੱਕੜ ਦੀ ਇਕ ਕਿਸ਼ਤੀ ਖਰੀਦੀ ਅਤੇ 20 ਅਪ੍ਰੈਲ ਨੂੰ ਚੇਨਈ ਤੋਂ ਰਵਾਨਾ ਹੋਏ।

5 ਦਿਨ ਲੰਬੀ ਯਾਤਰਾ ਤੋਂ ਬਾਅਦ, ਅਸੀਂ ਸ਼ਨੀਵਾਰ ਸ਼ਾਮ ਗੰਜਾਮ ਪਹੁੰਚੇ। ਮਛੇਰਿਆਂ ਨੇ ਕਿਹਾ ਕਿ ਤਾਮਿਲਨਾਡੂ 'ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਅਤੇ ਸਾਡੇ ਕੋਲ ਖਾਣੇ ਦੀ ਕਿੱਲਤ ਹੋ ਰਹੀ ਸੀ। ਇਨ੍ਹਾਂ ਹਲਾਤਾਂ ਕਾਰਨ ਅਸੀਂ ਜ਼ੋਖਮ ਲੈਣ ਨੂੰ ਮਜਬੂਰ ਹੋਏ। ਮਛੇਰਿਆਂ ਨੂੰ ਪ੍ਰਸ਼ਾਸਨ ਵਲੋਂ 14 ਦਿਨਾਂ ਲਈ ਕੁਆਰੰਟੀਨ 'ਚ ਰੱਖਿਆ ਗਿਆ ਹੈ। ਓਧਰ ਜ਼ਿਲਾ ਕਲੈਕਟਰ ਵਿਜੇ ਅੰਮ੍ਰਿਤ ਕੁਲਾਂਗੇ ਨੇ ਦੱਸਿਆ ਕਿ ਸਾਰੇ 38 ਮਛੇਰਿਆਂ ਦੇ ਨਮੂਨੇ ਕੋਰੋਨਾ ਵਾਇਰਸ ਟੈਸਟ ਦੀ ਜਾਂਚ ਲਈ ਭੇਜੇ ਗਏ ਹਨ।

Tanu

This news is Content Editor Tanu