ਰਿਸ਼ਤਿਆਂ ’ਤੇ ਭਾਰੀ ਪਈ ‘ਤਾਲਾਬੰਦੀ’, ਮਾਂ ਦੀ ਦੇਖਭਾਲ ਨਹੀਂ ਕਰ ਸਕਿਆ ਪੁੱਤ ਤਾਂ ਭੇਜਿਆ ਬਿਰਧ ਆਸ਼ਰਮ

06/20/2021 1:22:46 PM

ਔਰੰਗਾਬਾਦ— ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ’ਚ ਇਕ ਬਜ਼ੁਰਗ ਬੀਬੀ ਨੂੰ ਬਿਰਧ ਆਸ਼ਰਮ ’ਚ ਰਹਿਣ ਲਈ ਮਜ਼ਬੂਰ ਹੋਣਾ ਪਿਆ, ਕਿਉਂਕਿ ਉਸ ਦੇ ਪੁੱਤਰ ਨੇ ਤਾਲਾਬੰਦੀ ਕਾਰਨ ਵਿੱਤੀ ਹਾਲਤ ਖਰਾਬ ਹੋਣ ਦੇ ਚੱਲਦੇ ਉਸ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਕਰੀਬ 60 ਸਾਲ ਉਮਰ ਦੀ ਕਿਰਨ ਪਰਦੀਕਰ ਨੇ ਕਈ ਸਾਲ ਪਹਿਲਾਂ ਆਪਣੇ ਪਤੀ ਨੂੰ ਗੁਆ ਦਿੱਤਾ ਸੀ ਅਤੇ ਉਨ੍ਹਾਂ ਨੇ ਸਿਲਾਈ ਕਰ ਕੇ ਆਪਣੇ ਪੁੱਤਰ ਨੂੰ ਪਾਲਿਆ। 

ਇਹ ਵੀ ਪੜ੍ਹੋ- ਪੌਣੇ 3 ਲੱਖ ਰੁਪਏ ਕਿਲੋ ਵਿਕਦੇ ਨੇ ਇਹ ਅੰਬ, ਰਾਖੀ ਲਈ ਮਾਲਕ ਨੇ ਰੱਖੇ 4 ਚੌਂਕੀਦਾਰ ਅਤੇ 6 ਕੁੱਤੇ

ਕਿਰਾਏ ਦੇ ਮਕਾਨ ’ਚ ਰਹਿ ਰਹੀ ਸੀ ਬਜ਼ੁਰਗ—
ਓਧਰ ਪੁੰਡਲਿਕਨਗਰ ਪੁਲਸ ਥਾਣੇ ਦੇ ਥਾਣੇਦਾਰ ਘਣਸ਼ਿਆਮ ਸੋਨਵਾਨੇ ਨੇ ਦੱਸਿਆ ਕਿ ਬਜ਼ੁਰਗ ਬੀਬੀ ਦੇ ਪੁੱਤਰ ਨੇ ਰੋਜ਼ੀ-ਰੋਟੀ ਕਮਾਉਣ ਲਈ ਇਕ ਅਦਾਲਤ ਨੇੜੇ ਕਿਤਾਬਾਂ ਦਾ ਸਟਾਲ ਲਾ ਲਿਆ ਸੀ ਪਰ ਤਾਲਾਬੰਦੀ ਕਾਰਨ ਪਿਛਲੇ ਸਾਲ ਕੰਮ ਬੰਦ ਹੋ ਗਿਆ। ਨੂੰਹ ਨਾਲ ਲੜਾਈ-ਝਗੜਾ ਹੋਣ ਕਾਰਨ ਬਜ਼ੁਰਗ ਕਿਰਨ ਨੇ ਕੁਝ ਸਮੇਂ ਤੋਂ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪੁੱਤਰ ਨੇ ਉਸ ਲਈ ਕਿਰਾਏ ’ਤੇ ਇਕ ਕਮਰਾ ਲਿਆ ਸੀ ਅਤੇ ਉਸ ਲਈ ਖਾਣੇ ਦੇ ਡੱਬੇ ਦੀ ਵਿਵਸਥਾ ਕੀਤੀ ਸੀ। 

ਇਹ ਵੀ ਪੜ੍ਹੋ- ਵੱਡੀ ਲਾਪਰਵਾਹੀ: ਬੀਬੀ ਨੂੰ 5 ਮਿੰਟ ਦੇ ਫਰਕ ਨਾਲ ਲਾਏ ਗਏ ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ

ਪੁੱਤਰ ਨੇ ਬਿਰਧ ਆਸ਼ਰਮ ਨੂੰ ਮਾਂ ਨੂੰ ਰੱਖਣ ਲਈ ਲਿਖੀ ਚਿੱਠੀ—
ਥਾਣੇਦਾਰ ਨੇ ਕਿਹਾ ਕਿ ਬਜ਼ੁਰਗ ਹਾਲ ਹੀ ’ਚ ਕਿਸੇ ਬਿਰਧ ਆਸ਼ਰਮ ’ਚ ਭੇਜਣ ਲਈ ਮਦਦ ਮੰਗਣ ਵਾਸਤੇ ਸਾਡੇ ਕੋਲ ਆਈ ਕਿਉਂਕਿ ਉਸ ਨੂੰ ਆਪਣੇ ਪੁੱਤਰ ਦੀ ਵਿੱਤੀ ਹਾਲਤ ਖਰਾਬ ਹੋਣ ਬਾਰੇ ਪਤਾ ਲੱਗ ਗਿਆ ਸੀ। ਅਸੀਂ ਉਨ੍ਹਾਂ ਲਈ ਨਵੇਂ ਕੱਪੜੇ ਲੈ ਕੇ ਆਏ ਅਤੇ ਇੱਥੇ ‘ਮਾਤੋਸ਼੍ਰੀ ਬਿਰਧ ਆਸ਼ਰਮ’ ਨੂੰ ਉਨ੍ਹਾਂ ਨੂੰ ਰੱਖਣ ਲਈ ਇਕ ਚਿੱਠੀ ਦਿੱਤੀ। ਓਧਰ ਬਿਰਧ ਆਸ਼ਰਮ ਦੇ ਪ੍ਰਬੰਧਕ ਸਾਗਰ ਪਗੋਰੇ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਿਰਨ ਪੁਲਸ ਦੀ ਚਿੱਠੀ ਨਾਲ 11 ਜੂਨ ਨੂੰ ਉਨ੍ਹਾਂ ਕੋਲ ਆਈ। ਬਜ਼ੁਰਗ ਦੇ ਪੁੱਤਰ ਨੇ ਵੀ ਇਕ ਚਿੱਠੀ ਦਿੱਤੀ, ਜਿਸ ’ਚ ਕਿਹਾ ਕਿ ਉਹ ਖਰਾਬ ਵਿੱਤੀ ਹਾਲਤ ਕਾਰਨ ਆਪਣੀ ਮਾਂ ਨੂੰ ਨਾਲ ਨਹੀਂ ਰੱਖ ਸਕਦਾ ਅਤੇ ਉਸ ਨੇ ਉਨ੍ਹਾਂ ਨੂੰ ਬਿਰਧ ਆਸ਼ਰਮ ਰੱਖਣ ਦੀ ਬੇਨਤੀ ਕੀਤੀ। 

ਇਹ ਵੀ ਪੜ੍ਹੋ- ਭਾਰਤ ’ਚ ਮੁੜ ਕਦੋਂ ਤੋਂ ਖੁੱਲ੍ਹਣਗੇ ਸਕੂਲ? ਕੇਂਦਰ ਨੇ ਸਥਿਤੀ ਕੀਤੀ ਸਪੱਸ਼ਟ

ਮਾਂ ਦੀ ਦੁਆ, ਖੁਸ਼ ਰਹੇ ਮੇਰਾ ਪੁੱਤਰ—
ਬਜ਼ੁਰਗ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ। ਉਹ ਇਸ ਦੁਵਿਧਾ ਵਿਚ ਹੈ ਕਿ ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਕਰੇ ਜਾਂ ਮੇਰੀ ਮਦਦ ਕਰੇ। ਉਸ ਨੂੰ ਕੁਝ ਮਹੀਨੇ ਪਹਿਲਾਂ ਇਕ ਨੌਕਰੀ ਮਿਲੀ ਸੀ ਪਰ ਉੱਥੇ ਉਸ ਨੇ ਜ਼ਿਆਦਾ ਕਮਾਇਆ ਨਹੀਂ। ਬਜ਼ੁਰਗ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਮਾੜਾ ਅਸਰ ਪਾਇਆ ਹੈ। ਲੋਕ ਨੌਕਰੀਆਂ ਗੁਆ ਰਹੇ ਹਨ ਅਤੇ ਸਰਕਾਰ ਕੁਝ ਵੀ ਨਹੀਂ ਕਰ ਰਹੀ। ਮੈਂ ਪਰਮਾਤਮਾ ਤੋਂ ਆਪਣੇ ਪੁੱਤਰ ਨੂੰ ਖੁਸ਼ ਰੱਖਣ ਦੀ ਦੁਆ ਕਰਦੀ ਹਾਂ। 

Tanu

This news is Content Editor Tanu