ਲਾਕਡਾਊਨ : ਡਿਊਟੀ ਜੁਆਇਨ ਕਰਨ ਲਈ ਪੁਲਸ ਕਾਂਸਟੇਬਲ ਨੇ ਕੀਤੀ 450 ਕਿਲੋਮੀਟਰ ਦੀ ਯਾਤਰਾ

03/30/2020 6:33:59 PM

ਭੋਪਾਲ– ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਜਾਰੀ ਦੇਸ਼ ਵਿਆਪੀ ਲਾਕਡਾਊਨ ਦਰਮਿਆਨ ਮੱਧ ਪ੍ਰਦੇਸ਼ ਦੇ ਇਕ ਪੁਲਸ ਕਾਂਸਟੇਬਲ ਨੇ ਆਪਣੀ ਡਿਊਟੀ ਜੁਆਇਨ ਕਰਨ ਲਈ ਉੱਤਰ ਪ੍ਰਦੇਸ਼ ਦੇ ਆਪਣੇ ਗ੍ਰਹਿ ਜ਼ਿਲਾ ਇਟਾਵਾ ਤੋਂ ਮੱਧ ਪ੍ਰਦੇਸ਼ ਦੇ ਰਾਜਗੜ੍ਹ ਤੱਕ ਲਗਭਗ 450 ਕਿਲੋਮੀਟਰ ਦੀ ਯਾਤਰਾ ਕੀਤੀ। ਇਸ ਦੌਰਾਨ ਕਦੀ ਉਹ ਪੈਦਲ ਚੱਲਿਆ ਤੇ ਕਦੀ ਮੋਟਰਸਾਈਕਲ ’ਤੇ ਲਿਫਟ ਲਈ। ਕਾਂਸਟੇਬਲ ਦਿਗਵਿਜੇ ਸ਼ਰਮਾ ਨੇ ਦੱਸਿਆ ਕਿ ਮੈਂ ਇਟਾਵਾ ’ਚ ਆਪਣੀ ਗ੍ਰੈਜੂਏਸ਼ਨ ਦੀ ਪ੍ਰੀਖਿਆ ਦੇਣ ਲਈ 16 ਮਾਰਚ ਤੋਂ 23 ਮਾਰਚ ਤੱਕ ਛੁੱਟੀ ’ਤੇ ਸੀ ਜੋ ਬੰਦ ਹੋਣ ਕਾਰਨ ਰੱਦ ਹੋ ਗਈ।


ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਆਪਣੇ ਅਧਿਕਾਰੀ ਅਤੇ ਪੁਲਸ ਸਟੇਸ਼ਨ ਪਚੌਰ ਦੇ ਮੁਖੀ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਉਸ ਨੂੰ ਕਿਹਾ ਕਿ ਮੈਂ ਇਸ ਮੁਸੀਬਤ ਦੇ ਸਮੇਂ ਆਪਣੀ ਡਿਊਟੀ ’ਚ ਸ਼ਾਮਲ ਹੋਣਾ ਚਾਹੁੰਦਾ ਸੀ। ਉਨ੍ਹਾਂ ਨੇ ਟ੍ਰਾਂਸਪੋਰਟ ਦੀ ਸਹੂਲਤ ਨਾ ਹੋਣ ਕਾਰਨ ਮੈਨੂੰ ਘਰ ਰਹਿਣ ਦੀ ਸਲਾਹ ਦਿੱਤੀ। ਮੇਰੇ ਪਰਿਵਾਰ ਨੇ ਵੀ ਇਹੀ ਸਲਾਹ ਦਿੱਤੀ ਪਰ ਮੈਂ ਖੁਦ ਨੂੰ ਨਹੀਂ ਰੋਕ ਸਕਿਆ। ਉਸ ਨੇ ਕਿਹਾ ਕਿ ਮੈਂ 25 ਮਾਰਚ ਦੀ ਸਵੇਰੇ ਇਟਾਵਾ ਤੋਂ ਪੈਦਲ ਹੀ ਰਾਜਗੜ੍ਹ ਦੀ ਯਾਤਰਾ ਸ਼ੁਰੂ ਕੀਤੀ। ਮੈਂ ਇਸ ਦੌਰਾਨ ਲਗਭਗ 20 ਘੰਟੇ ਤੱਕ ਚੱਲਿਆ, ਜਿਸ ’ਚ ਅਧਿਕਾਰੀ ਦੇ ਨਾਲ ਜ਼ਿਲੇ ’ਚ ਆਪਣੀ ਐਂਟਰੀ ਦਰਜ ਕਰਵਾਈ।

Gurdeep Singh

This news is Content Editor Gurdeep Singh