ਤਖ਼ਤ ਸ੍ਰੀ ਪਟਨਾ ਸਾਹਿਬ ''ਚ ਸੇਵਾਦਾਰਾਂ ਨੇ ਕੀਤੀ ਅਰਦਾਸ, ਸੰਗਤ ਦੀ ''ਨੋ ਐਂਟਰੀ'' (ਤਸਵੀਰਾਂ)

04/13/2020 1:37:24 PM

ਪਟਨਾ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਟਰੇਨ ਤੋਂ ਲੈ ਕੇ ਹਵਾਈ ਸਫਰ ਪੂਰੀ ਤਰ੍ਹਾਂ ਬੰਦ ਹੈ, ਕਿਉਂਕਿ ਦੇਸ਼ ਲਾਕਡਾਊਨ ਹੈ। ਲਾਕਡਾਊਨ 'ਚ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਅੱਜ ਦਾ ਦਿਨ ਹਰ ਕਿਸੇ ਲਈ ਖਾਸ ਹੈ, ਕਿਉਂਕਿ ਅੱਜ ਵਿਸਾਖੀ ਦਾ ਤਿਉਹਾਰ ਹੈ ਅਤੇ ਅੱਜ ਦੇ ਦਿਨ ਹੀ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। 

ਇਸ ਮੌਕੇ ਕਈ ਗੁਰਦੁਆਰਿਆਂ 'ਚ ਰੌਣਕਾਂ ਲੱਗਦੀਆਂ ਸਨ, ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰੂ ਚਰਨਾਂ 'ਚ ਨਤਮਸਤਕ ਹੁੰਦੀ ਸੀ। ਲਾਕਡਾਊਨ ਦੀ ਵਜ੍ਹਾ ਕਰ ਕੇ ਇਸ ਵਾਰ ਇਹ ਮੁਮਕਿਨ ਨਹੀਂ ਹੋ ਸਕਿਆ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ 'ਚ ਸੰਗਤਾਂ ਦੀ ਐਂਟਰੀ ਬੰਦ ਕਰ ਦਿੱਤੀ। ਸੇਵਾਦਾਰਾਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਹੀ ਵਿਸਾਖੀ ਦੇ ਪਾਵਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਗੁਰੂ ਦੀ ਹਜ਼ੂਰੀ 'ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 



ਵਿਸਾਖੀ ਦਾ ਤਿਉਹਾਰ ਹੋਣ ਕਾਰਨ ਸੰਗਤ ਨੂੰ ਘਰਾਂ 'ਚੋਂ ਹੀ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 'ਤੇ ਜਿੱਤ ਪਾਉਣ ਲਈ ਆਪੋ-ਆਪਣੇ ਘਰਾਂ 'ਚ ਹੀ ਅਰਦਾਸ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਾਂ ਜਸ਼ਨ ਮਨਾਉਣ ਦਾ ਨਹੀਂ, ਸਗੋਂ ਅਰਦਾਸ ਕਰਨ ਦਾ ਹੈ। ਦੱਸ ਦੇਈਏ ਕਿ ਲਾਕਡਾਊਨ ਦਾ ਸਹੀ ਢੰਗ ਨਾਲ ਪਾਲਣ ਹੋਵੇ, ਇਸ ਲਈ ਪੁਲਸ ਪੂਰੀ ਮੂਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਨੂੰ ਆਖ ਰਹੀ ਹੈ।

Tanu

This news is Content Editor Tanu