ਲਿਵਰ ਪਹੁੰਚਾਉਣ ਲਈ ਐਂਬੂਲੈਂਸ ਨੇ 50 ਮਿੰਟਾਂ ਦਾ ਸਫਰ 8 ਮਿੰਟ ''ਚ ਕੀਤਾ ਤੈਅ (ਦੇਖੋ ਤਸਵੀਰਾਂ)

10/07/2015 5:32:11 PM

ਇੰਦੌਰ- ਇੰਦੌਰ ''ਚ ਲਿਵਰ ਟਰਾਂਸਪਲਾਂਟ ਲਈ ਬੁੱਧਵਾਰ ਨੂੰ ਪੂਰੇ ਸ਼ਹਿਰ ਦਾ ਟਰੈਫਿਕ ਰੋਕ ਦਿੱਤਾ ਗਿਆ। ਐਂਬੂਲੈਂਸ ਨੇ 10.5 ਕਿਲੋਮੀਟਰ ਲਈ ਲੱਗਣ ਵਾਲੇ 50 ਮਿੰਟ ਦੇ ਸਫਰ ਨੂੰ 8 ਮਿੰਟਾਂ ''ਚ ਹੀ ਤੈਅ ਕਰ ਲਿਆ। ਹਸਪਤਾਲ ਤੋਂ ਏਅਰਪੋਰਟ ਤੱਕ ਲਿਆਂਦੇ ਗਏ ਲਿਵਰ ਨੂੰ ਬਾਅਦ ''ਚ ਪਲੇਨ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਉੱਥੇ ਗੁੜਗਾਓਂ ਦੇ ਮੇਦਾਂਤਾ ਹਸਪਤਾਲ ''ਚ ਇਹ ਲਿਵਰ 2 ਲੋਕਾਂ ਦੀ ਜ਼ਿੰਦਗੀ ਬਚਾਏਗਾ।
ਖਰਗੌਨ ਦੇ 40 ਸਾਲਾ ਰਾਮੇਸ਼ਵਰ ਖੇੜੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਇੰਦੌਰ ਦੇ ਚੋਈਥਰਾਮ ਹਸਪਤਾਲ ''ਚ ਭਰਤੀ ਸਨ। ਬੁੱਧਵਾਰ ਨੂੰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੇ ਲਿਵਰ ਡੋਨੇਟ ਕਰਨ ਦਾ ਫੈਸਲਾ ਕੀਤਾ। ਇਸ ਲਈ ਦਿੱਲੀ ਦੇ ਮੇਦਾਂਤਾ ਹਸਪਤਾਲ ''ਚ 2 ਰਿਸੀਵਰ ਮਿਲ ਗਏ। ਜ਼ਿਕਰਯੋਗ ਹੈ ਕਿ ਲਿਵਰ ਦੇ ਕੁਝ ਹਿੱਸਿਆਂ ਨੂੰ ਵੱਖ-ਵੱਖ ਡੋਨੇਟ ਕੀਤਾ ਜਾ ਸਕਦਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha