ਦਿੱਲੀ ’ਚ ਇਹ 3 ਦਿਨ ਨਹੀਂ ਮਿਲੇਗੀ ਸ਼ਰਾਬ, ਆਬਕਾਰੀ ਵਿਭਾਗ ਨੇ ਲਾਈ ਪਾਬੰਦੀ

12/01/2022 1:25:50 PM

ਨਵੀਂ ਦਿੱਲੀ- ਦਿੱਲੀ ’ਚ ਨਗਰ ਨਿਗਮ ਚੋਣਾਂ ਕਾਰਨ ਸ਼ੁੱਕਰਵਾਰ ਤੋਂ ਐਤਵਾਰ ਤੱਕ ਯਾਨੀ ਕਿ ਭਲਕੇ ਤੋਂ 4 ਦਸੰਬਰ ਤੱਕ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਰਹੇਗੀ। ਸ਼ਹਿਰ ਦੇ ਆਬਕਾਰੀ ਵਿਭਾਗ ਨੇ ਇਹ ਐਲਾਨ ਕੀਤਾ ਹੈ। ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਦੇ 250 ਵਾਰਡ ਲਈ ਐਤਵਾਰ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। 

ਇਹ ਵੀ ਪੜ੍ਹੋ- MCD ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਦਿੱਤਾ ਵੱਡਾ ਬਿਆਨ

ਆਬਕਾਰੀ ਵਿਭਾਗ ਨੇ ਐਲਾਨ ਕੀਤਾ ਹੈ ਕਿ 7 ਦਸੰਬਰ ਵੀ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਵੇਗਾ। ਡਰਾਈ ਡੇਅ ਉਹ ਦਿਨ ਹੁੰਦੇ ਹਨ, ਜਦੋਂ ਸਰਕਾਰ ਦੁਕਾਨਾਂ, ਕਲੱਬਾਂ, ਬਾਰ ਆਦਿ ’ਚ ਸ਼ਰਾਬ ਦੀ ਵਿਕਰੀ ’ਤੇ ਰੋਕ ਲਾ ਦਿੰਦੀ ਹੈ। ਦਿੱਲੀ ਕਮਿਸ਼ਨਰ (ਆਬਕਾਰੀ) ਕ੍ਰਿਸ਼ਨ ਮੋਹਨ ਉਪੂ ਨੇ ਬੁੱਧਵਾਰ ਨੂੰ ਇਕ ਨੋਟੀਫ਼ਿਕੇਸ਼ਨ ’ਚ ਕਿਹਾ ਕਿ ਦਿੱਲੀ ਆਬਕਾਰੀ ਨਿਯਮ 2010 ਦੇ ਨਿਯਮ-52 ਦੀਆਂ ਵਿਵਸਥਾਵਾਂ ਮੁਤਾਬਕ ਇਹ ਹੁਕਮ ਦਿੱਤਾ ਜਾਂਦਾ ਹੈ ਕਿ 2 ਦਸੰਬਰ ਤੋਂ 4 ਦਸੰਬਰ ਅਤੇ 7 ਦਸੰਬਰ ਨੂੰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਵੇਗਾ। 

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਹਮਲਾ, ਇਕ ਦਿਨ ਲਈ CBI-ED ਮੈਨੂੰ ਸੌਂਪ ਦਿਓ, ਅੱਧੀ ਭਾਜਪਾ ਜੇਲ੍ਹ 'ਚ ਹੋਵੇਗੀ

ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ 2 ਦਸੰਬਰ 2022 (ਸ਼ੁੱਕਰਵਾਰ) ਨੂੰ ਸ਼ਾਮ ਸਾਢੇ 4 ਵਜੇ ਤੋਂ 4 ਦਸੰਬਰ 2022 (ਐਤਵਾਰ) ਨੂੰ ਸ਼ਾਮ ਸਾਢੇ 5 ਵਜੇ ਤੱਕ ‘ਡਰਾਈ ਡੇਅ’ ਮਨਾਇਆ ਜਾਵੇਗਾ। ਨਾਲ ਹੀ ਕਿਹਾ ਗਿਆ ਕਿ 7 ਦਸੰਬਰ 2022 (ਬੁੱਧਵਾਰ) ਨੂੰ ਵੀ 24 ਘੰਟੇ ਡਰਾਈ ਡੇਅ ਮਨਾਇਆ ਜਾਵੇਗਾ, ਕਿਉਂਕਿ 7 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਇਹ ਵੀ ਪੜ੍ਹੋ- MCD ਚੋਣਾਂ: ਕਾਂਗਰਸ ਨੇ ਜਾਰੀ ਕੀਤੀ 250 ਉਮੀਦਵਾਰਾਂ ਦੀ ਸੂਚੀ, ਜਾਣੋਂ ਕਿਸ ਨੂੰ ਕਿੱਥੋਂ ਮਿਲੀ ਟਿਕਟ

Tanu

This news is Content Editor Tanu