ਹੈਦਰਾਬਾਦ : ਤੇਲੰਗਾਨਾ ਦੀਆਂ ਪਟੜੀਆਂ 'ਤੇ ਪਹਿਲੀ ਵਾਰ ਦੌੜੇਗਾ ਦੇਸ਼ ਦਾ ਸਭ ਤੋਂ ਹਲਕਾ ਇੰਜਣ

06/19/2019 8:35:06 PM

ਹੈਦਰਾਬਾਦ—ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਪਰ ਹਲਕਾ ਡੀਜ਼ਲ ਲੋਕੋਮੋਟਿਵ (ਇੰਜਣ) ਪਟੜੀਆਂ 'ਤੇ ਦੌੜਨ ਲਈ ਬਿਲਕੁਲ ਤਿਆਰ ਹੈ। ਜਰਨਲ ਇਲੈਕਟ੍ਰਿਕ ਦੀ ਮਦਦ ਨਾਲ ਨਿਰਮਿਤ 6000 ਹਾਰਸ ਪਾਵਰ ਦੇ WDG-6G ਡੀਜ਼ਲ ਲੋਕੋਮੋਟਿਵ ਨੂੰ ਅਮਰੀਕਾ ਦੇ ਪੈਨਸੀਲਵੇਨੀਆ 'ਚ ਬਣਾਇਆ ਗਿਆ ਹੈ। ਤੇਲੰਗਾਨਾ 'ਚ ਇਸ ਦਾ ਟ੍ਰਾਇਲ ਕੀਤਾ ਜਾਵੇਗਾ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋਕੋਮੋਟਿਵ ਨੂੰ ਦੱਖਣੀ-ਮੱਧ ਰੇਲਵੇਂ (ਐੱਸ.ਸੀ.ਆਰ.) ਦੇ ਵਿਕਾਰਾਬਾ-ਪਰਲੀ ਸੈਕਸ਼ਨ 'ਚ ਟ੍ਰਾਇਲ 'ਤੇ ਰੱਖਿਆ ਜਾਵੇਗਾ। ਭਾਰਤੀ ਰੇਲਵੇ ਟਰੈਕ 'ਤੇ ਦੌੜਨ ਵਾਲੇ ਲੋਕੋਮੋਟਿਵ 'ਚ ਇਹ ਸਭ ਤੋਂ ਸ਼ਕਤੀਸ਼ਾਲੀ ਹੋਵੇਗਾ।

ਐੱਸ.ਸੀ.ਆਰ. ਦੇ ਬੁਲਾਰੇ ਨੇ ਦੱਸਿਆ ਕਿ WDG-6G ਡੀਜ਼ਲ ਲੋਕੋਮੋਟਿਵ 'ਚ ਆਧੁਨਿਕ ਨਵੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਡਰਾਈਵਰ ਕੈਬ ਦੇ ਫੀਚਰਸ ਦੇ ਮਾਮਲੇ 'ਚ ਇਹ ਅਜੇ ਤਕ ਉਪਲੱਬਧ ਸਾਰੇ ਲੋਕੋਮੋਟਿਵ 'ਚ ਸਭ ਤੋਂ ਬਿਹਤਰ ਹੈ। ਐੱਸ.ਸੀ.ਆਰ. ਦੁਆਰਾ ਜਾਰੀ ਕੀਤੇ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਸੁਰੱਖਿਆ ਨੂੰ ਲੈ ਕੇ ਕੈਬ ਫਰੰਟਲ ਕਾਜਿਨਲ ਸਿਸਟਮ ਨੂੰ ਡਿਜ਼ਾਈਨ ਕੀਤਾ ਗਿਆ ਹੈ ਅਤੇ ਦੋ ਹਾਦਸਿਆਂ ਨੂੰ ਰੋਕਨ 'ਚ ਮਦਦਗਾਰ ਹੋਵੇਗੀ।

Karan Kumar

This news is Content Editor Karan Kumar