ਦਿੱਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਤੇਜ਼ ਹਵਾਵਾਂ ਦੇ ਨਾਲ ਪਿਆ ਮੀਂਹ

06/11/2019 12:18:32 PM

ਨਵੀਂ ਦਿੱਲੀ— ਪੂਰਾ ਉੱਤਰ ਭਾਰਤ ਇਸ ਸਮੇਂ ਗਰਮੀ ਦੀ ਲਪੇਟ 'ਚ ਹੈ। ਲੋਕ ਗਰਮੀ ਕਾਰਨ ਪਰੇਸ਼ਾਨ ਹਨ। ਇਸ ਵਾਰ ਗਰਮੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਤ ਦੀ ਪੈ ਰਹੀ ਗਰਮੀ ਤੋਂ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਉੱਥੇ ਹੀ ਦਿੱਲੀ ਦੇ ਕਈ ਇਲਾਕਿਆਂ ਵਿਚ ਮੰਗਲਵਾਰ ਯਾਨੀ ਕਿ ਅੱਜ ਹਲਕਾ-ਹਲਕਾ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਮੀਂਹ ਤੋਂ ਦਿੱਲੀ ਵਾਸੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਦਿੱਲੀ ਵਿਚ ਸੋਮਵਾਰ ਨੂੰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪਾਰਾ ਪਹਿਲੀ ਵਾਰ 48 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ, ਜੋ ਆਮ ਤੋਂ 8 ਡਿਗਰੀ ਜ਼ਿਆਦਾ ਹੈ।

 

ਭਿਆਨਕ ਗਰਮੀ ਅਤੇ ਵਧਦੇ ਤਾਪਮਾਨ ਦੇ ਪਿੱਛੇ ਦਾ ਕਾਰਨ ਪੱਛਮੀ ਗੜਬੜੀ ਹੈ। ਦਰੱਖਤਾਂ ਦੀ ਕਟਾਈ ਅਤੇ ਆਬਾਦੀ ਦਾ ਵਧਣਾ ਵੀ ਤਾਪਮਾਨ 'ਚ ਵਾਧੇ ਦਾ ਮੁੱਖ ਕਾਰਨ ਹੈ। ਇਸ ਕਾਰਨ ਮਾਨਸੂਨ 'ਚ ਦੇਰੀ ਅਤੇ ਪ੍ਰੀ-ਮਾਨਸੂਨ 'ਚ ਘੱਟ ਮੀਂਹ ਕਾਰਨ ਵੀ ਤਾਪਮਾਨ ਵਧ ਰਿਹਾ ਹੈ। ਗਰਮੀ ਤੋਂ ਬੇਹਾਲ ਲੋਕ ਮੀਂਹ ਦੀ ਉਡੀਕ ਕਰ ਰਹੇ ਹਨ। ਰਾਜਸਥਾਨ ਵਿਚ 50 ਡਿਗਰੀ ਸੈਲਸੀਅਸ ਤਕ ਤਾਪਮਾਨ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਪੰਜਾਬ ਅਤੇ ਦਿੱਲੀ ਸਮੇਤ ਕਈ ਸੂਬੇ ਭਿਆਨਕ ਗਰਮੀ ਦੀ ਲਪੇਟ ਵਿਚ ਹਨ।

 

Tanu

This news is Content Editor Tanu