ਹਰਿਆਣਾ : ਹਿਸਾਰ ਦੇ ਦੋ ਸਕੂਲਾਂ ''ਚ ਪੜ੍ਹਾਇਆ ਜਾਵੇਗਾ ਸ਼ਾਂਤੀ ਤੇ ਅਹਿੰਸਾ ਦਾ ਪਾਠ

07/08/2019 1:16:03 PM

ਹਿਸਾਰ (ਵਾਰਤਾ)— ਹਰਿਆਣਾ 'ਚ ਹਿਸਾਰ ਦੇ ਦੋ ਸਕੂਲਾਂ ਵਿਚ ਇਕ ਨਵੀਂ ਪਹਿਲ ਤਹਿਤ ਵਿਦਿਆਰਥੀਆਂ ਨੂੰ ਸ਼ਾਂਤੀ ਅਤੇ ਅਹਿੰਸਾ ਦਾ ਪਾਠ ਪੜ੍ਹਾਇਆ ਜਾਵੇਗਾ। ਸੈਂਟ ਕਬੀਰ ਸਕੂਲ ਅਤੇ ਸਿਧਾਰਥ ਇੰਟਰਨੈਸ਼ਨਲ ਸਕੂਲ 'ਚ ਸਕੂਲੀ ਪਾਠਕ੍ਰਮਾਂ 'ਚ ਸ਼ਾਂਤੀ ਅਤੇ ਅਹਿੰਸਾ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਦੋਹਾਂ ਸਕੂਲਾਂ ਦੇ 50 ਅਧਿਆਪਕਾਂ ਨੂੰ ਇਸ ਲਈ ਸਿਖਲਾਈ ਦਿੱਤੀ ਗਈ ਹੈ। ਇਹ ਜਾਣਕਾਰੀ ਸੈਂਟ ਕਬੀਰ ਸਕੂਲ ਦੀ ਡਾਇਰੈਕਟਰ ਨੇਹਾ ਸਿੰਘ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਅਤੇ ਅਹਿੰਸਾ ਦੀ ਸਿੱਖਿਆ ਵਿਚ ਏਕੀਕਰਣ ਕਰਨ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਜਿਵੇਂ ਕਿ ਸਮਾਜ 'ਚ ਵਧਦੀ ਹਿੰਸਾ, ਅਨੁਸ਼ਾਸਨ ਦੀ ਕਮੀ, ਤਣਾਅ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਆਸਾਨੀ ਨਾਲ ਹੱਲ ਕੱਢਿਆ ਜਾ ਸਕਦਾ ਹੈ। 


ਸਿਖਲਾਈ ਦੇ ਸਮਾਪਨ ਦਿਵਸ 'ਤੇ ਯੂਨੀਸੇਫ ਦੇ ਸਾਬਕਾ ਅਧਿਕਾਰੀ ਅਤੇ ਪੀਸ ਫਾਰ ਸਕੂਲ ਪ੍ਰਾਜੈਕਟ ਦੇ ਭਾਰਤ ਵਿਚ ਮੁਖੀ ਆਗਸਟੀਨ ਵੇਲੀਯਥ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਲਈ ਨਵਾਂ ਹੈ। ਜੇਨੇਵਾ ਦੀ ਅਹਿੰਸਾ ਪ੍ਰਾਜੈਕਟ 31 ਦੇਸ਼ਾਂ ਵਿਚ ਸਰਗਰਮ ਹੈ ਅਤੇ ਕਰੀਬ 80 ਲੱਖ ਬੱਚਿਆਂ ਨੂੰ ਸ਼ਾਂਤੀ ਅਤੇ ਅਹਿੰਸਾ ਪ੍ਰਬੰਧਨ ਲਈ ਸਿੱਖਿਅਤ ਕੀਤਾ ਜਾ ਚੁੱਕਾ ਹੈ।

Tanu

This news is Content Editor Tanu