ਕੂਨੋ ’ਚ ਚੀਤਿਆਂ ਦੀ ਡਰੋਨ ਨਾਲ ਹੋਵੇਗੀ ਨਿਗਰਾਨੀ!

07/19/2023 4:25:08 PM

ਨਵੀਂ ਦਿੱਲੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ (ਕੇ.ਐੱਨ.ਪੀ.) ’ਚ ਸਾਰੇ ਰੇਡੀਓ ਕਾਲਰ ਵਾਲੇ ਚੀਤਿਆਂ ਨੂੰ ਬਾਰੀਕੀ ਨਾਲ ਜਾਂਚ ਲਈ ਉਨ੍ਹਾਂ ਦੇ ਵਾੜਿਆਂ ’ਚ ਵਾਪਸ ਲਿਆਂਦਾ ਜਾ ਸਕਦਾ ਹੈ ਅਤੇ ਜੰਗਲ ’ਚ ਉਨ੍ਹਾਂ ਦੀ ਗਤੀਵਿਧੀ ਦੀ ਨਿਗਰਾਨੀ ਲਈ ਸੰਭਵ ਹੈ ਕਿ ਡਰੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਰਾਸ਼ਟਰੀ ਬਾਘ ਹਿਫਾਜ਼ਤ ਅਥਾਰਿਟੀ (ਐੱਨ.ਟੀ.ਸੀ.ਏ.) ਨੇ ਐਤਵਾਰ ਨੂੰ ਕਿਹਾ ਸੀ ਕਿ ਰੇਡੀਓ ਕਾਲਰ ਵਰਗੇ ਕਾਰਕਾਂ ਨੂੰ ਚੀਤਿਆਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਵਾਲੀਆਂ ਖਬਰਾਂ ਬਿਨਾਂ ਵਿਗਿਆਨਿਕ ਸਬੂਤ ਦੀਆਂ ਹਨ ਅਤੇ ਅਟਕਲਾਂ ਅਤੇ ਅਫਵਾਹਾਂ ’ਤੇ ਆਧਾਰਿਤ ਹਨ। ਚੀਤਿਆਂ ਨੂੰ ਦੇਸ਼ ’ਚ ਫਿਰ ਤੋਂ ਵਸਾਉਣ ਦੇ ਪ੍ਰਾਜੈਕਟ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਕੁਝ ਮਾਹਿਰਾਂ ਨੇ ਮੰਨਿਆ ਕਿ ਰੇਡੀਓ ਕਾਲਰ ਦੀ ਵਰਤੋਂ ਕਰਨ ਦੀ ਵਜ੍ਹਾ ਨਾਲ ਇਨਫੈਕਸ਼ਨ ਹੋਣ ਕਾਰਨ ਦੱਖਣ ਅਫਰੀਕਾ ਦੇ ਇਕ ਨਰ ਚੀਤੇ ਦੀ ਮੌਤ ਹੋ ਗਈ।

DIsha

This news is Content Editor DIsha