ਸਭ ਤੋਂ ਘੱਟ ਵੋਟਰਾਂ ਤੋਂ ਲੈ ਕੇ ਉਚਾਈ ਵਾਲੇ ਪੋਲਿੰਗ ਕੇਂਦਰ ਲੇਹ ''ਚ

04/08/2019 4:17:44 PM

ਲੇਹ-ਦੇਸ਼ 'ਚ ਹੋ ਰਹੀਆਂ ਆਮ ਚੋਣਾਂ ਲਈ ਜੰਮੂ ਅਤੇ ਕਸ਼ਮੀਰ ਦੇ ਲੇਹ ਇਲਾਕੇ 'ਚ ਇੱਕ ਅਜਿਹਾ ਪੋਲਿੰਗ ਕੇਂਦਰ ਹੈ, ਜਿੱਥੇ ਇੱਕ ਪਾਸੇ ਤਾਂ ਸਭ ਤੋਂ ਘੱਟ ਵੋਟਰਾਂ ਵਾਲਾ ਪੋਲਿੰਗ ਕੇਂਦਰ ਮੌਜੂਦ ਹੈ, ਉੱਥੇ ਦੂਜੇ ਪਾਸੇ ਸਭ ਤੋਂ ਜ਼ਿਆਦਾ ਉਚਾਈ ਵਾਲੇ ਪੋਲਿੰਗ ਕੇਂਦਰ ਵੀ ਇਸੇ ਇਲਾਕੇ 'ਚ ਮੌਜੂਦ ਹੈ। 

ਲੋਕ ਸਭਾ ਚੋਣਾਂ ਲਈ ਸੂਬੇ 'ਚ 11,316 ਪੋਲਿੰਗ ਕੇਂਦਰ ਬਣਾਏ ਗਏ ਹਨ। ਲੇਹ ਜ਼ਿਲਾ ਚੋਣ ਅਫਸਰ ਅਨਵੀ ਲਵਾਸਾ ਨੇ ਦੱਸਿਆ ਹੈ ਕਿ ਲੱਦਾਖ ਸੰਸਦੀ ਖੇਤਰ ਦੇ ਲੇਹ ਵਿਧਾਨ ਸਭਾ 'ਚ ਗਾਈਕ ਪਿੰਡ 'ਚ ਇੱਕ ਪੋਲਿੰਗ ਕੇਂਦਰ ਬਣਾਇਆ ਗਿਆ ਹੈ, ਜਿੱਥੇ ਸਭ ਤੋਂ ਘੱਟ ਸਿਰਫ 12 ਵੋਟਰ ਹਨ। ਉਨ੍ਹਾਂ ਨੇ ਦੱਸਿਆ, ''ਗਾਈਕ ਪੋਲਿੰਗ ਕੇਂਦਰ (ਗਿਣਤੀ 38) 'ਚ ਸਿਰਫ 12 ਵੋਟਰ ਹਨ। ਇਨ੍ਹਾਂ 'ਚ 5 ਪੁਰਸ਼ ਅਤੇ 7 ਮਹਿਲਾਵਾਂ ਹਨ।''

ਉਨ੍ਹਾਂ ਨੇ ਦੱਸਿਆ ਹੈ ਕਿ ਇਸ ਜ਼ਿਲੇ 'ਚ ਸਭ ਤੋਂ ਉਚਾਈ 'ਤੇ ਬਣਿਆ ਪੋਲਿੰਗ ਕੇਂਦਰ ਵੀ ਹੈ। ਇਹ ਸਮੁੰਦਰੀ ਰਸਤੇ ਤੋਂ 14,890 ਫੁੱਟ ਉਚਾਈ 'ਤੇ ਸਥਿਤ ਹੈ।ਇੱਥੇ ਵੋਟਰ ਕੇਂਦਰ ਅਨੇਲ ਪੋ 'ਚ ਹੈ।ਅਧਿਕਾਰੀ ਨੇ ਦੱਸਿਆ ਹੈ ਕਿ ਇਹ ਦੋਵੇਂ ਪੋਲਿੰਗ ਕੇਂਦਰ ਲੇਹ ਵਿਧਾਨ ਸਭਾ ਖੇਤਰ 'ਚ ਹਨ। ਇਸ ਖੇਤਰ 'ਚ ਕੁੱਲ ਪੋਲਿੰਗ ਕੇਂਦਰਾਂ ਦੀ ਗਿਣਤੀ 294 ਹੈ। ਜੰਮੂ ਅਤੇ ਕਸ਼ਮੀਰ 'ਚ 6 ਸੰਸਦੀ ਸੀਟਾਂ ਹਨ। ਇੱਥੇ 78,42,979 ਵੋਟਰਾਂ ਲਈ 11,316 ਪੋਲਿੰਗ ਕੇਂਦਰ ਹਨ।

Iqbalkaur

This news is Content Editor Iqbalkaur