ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਅਤੇ ਦਿੱਗਜ ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ

09/17/2021 10:04:17 AM

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਮੰਤਰੀਆਂ ਅਤੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਕੋਵਿੰਦ ਨੇ ਸ਼ੁੱਕਰਵਾਰ ਨੂੰ ਆਪਣੇ ਸੰਦੇਸ਼ ’ਚ ਕਿਹਾ,‘‘ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ। ਮੇਰੀ ਇੱਛਾ ਹੈ ਕਿ ਤੁਸੀਂ ਸਿਹਤਮੰਦ ਰਹੋ ਅਤੇ ਲੰਬੀ ਉਮਰ ਪ੍ਰਾਪਤ ਕਰੋ।’’ ਉੱਪ ਰਾਸ਼ਟਰਪਤੀ ਨਾਇਡੂ ਨੇ ਕਿਹਾ,‘‘ਸ਼੍ਰੀ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।’’ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਤੁਹਾਡੀ ਸਿਹਤ, ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।’’ 

ਇਹ ਵੀ ਪੜ੍ਹੋ : ਰਾਸ਼ਟਰਪਤੀ ਰਾਮਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨਗੇ

ਸ਼੍ਰੀ ਨੱਢਾ ਨੇ ਕਿਹਾ,‘‘ਸਮਾਜ ’ਚ ਆਖ਼ਰੀ ਨੰਬਰ ’ਤੇ ਖੜ੍ਹੇ ਵਿਅਕਤੀ ਦੇ ਵਿਕਾਸ ਦੇ ਪ੍ਰਤੀ ਸਮਰਪਿਤ, ਦੂਰਦਰਸ਼ੀ ਅਤੇ ਅਥੱਕ ਮਿਹਨਤ ਦੇ ਪ੍ਰਤੀਕ, ਵਿਸ਼ਵ ਦੇ ਸਭ ਤੋਂ ਵੱਧ ਲੋਕਪ੍ਰਿਯ ਨੇਤਾ ਸ਼੍ਰੀ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਈਸਵਰ ਤੋਂ ਤੁਹਾਡੀ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਪ੍ਰਾਰਥਨਾ ਕਰਦਾ ਹਾਂ।’’ ਅਮਿਤ ਸ਼ਾਹ ਨੇ ਕਿਹਾ,‘‘ਸ਼੍ਰੀ ਮੋਦੀ ਨੇ ਸੁਰੱਖਿਆ, ਗਰੀਬ-ਕਲਿਆਣ, ਵਿਕਾਸ ਅਤੇ ਇਤਿਹਾਸਕ ਸੁਧਾਰਾਂ ਦੇ ਸਾਮਾਨ ਤਾਲਮੇਲ ਦਾ ਉਦਾਹਰਣ ਪੇਸ਼ ਕੀਤਾ ਹੈ। ਉਨ੍ਹਾਂ ਦੇ ਸੰਕਲਪ ਅਤੇ ਸਮਰਪਣ ਨੇ ਦੇਸ਼ ਵਾਸੀਆਂ ’ਚ ਇਕ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਪੈਦਾ ਕੀਤਾ ਹੈ, ਜਿਸ ਨਾਲ ਅੱਜ ਦੇਸ਼ ਹਿੱਤ ਨਵੇਂ ਕੀਰਤੀਮਾਨ ਸਥਾਪਤ ਕਰ ਕੇ ਆਤਮਨਿਰਭਰਤਾ ਵੱਲ ਅੱਗੇ ਹੈ।’’ 

ਇਹ ਵੀ ਪੜ੍ਹੋ : ਮਹਾਰਾਸ਼ਟਰ : ਨਦੀ ’ਚ ਕਿਸ਼ਤੀ ਪਲਟਣ ਨਾਲ 11 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ, ਤਿੰਨ ਲਾਸ਼ਾਂ ਬਰਾਮਦ

DIsha

This news is Content Editor DIsha