ਨੇਤਾਵਾਂ ਨੇ ਭਰਵਾਇਆ 22 ਲੱਖ ਦਾ ਪੈਟਰੋਲ, ਪੈਸੇ ਨਹੀਂ ਮਿਲੇ ਤਾਂ ਮੈਨੇਜਰ ਨੇ ਕੀਤੀ ਖੁਦਕੁਸ਼ੀ

11/02/2019 5:30:53 PM

ਨਵੀਂ ਦਿੱਲੀ— ਗਾਜ਼ੀਆਬਾਦ 'ਚ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਿਹਾਨੀ ਗੇਟ ਥਾਣਾ ਖੇਤਰ 'ਚ ਦਿੱਲੀ ਰੋਡ 'ਤੇ ਮੋਲਟੀ ਪਿੰਡ 'ਚ ਐੱਚ.ਪੀ. ਦਾ ਪੈਟਰੋਲ ਪੰਪ ਹੈ। ਪੰਪ 'ਤੇ ਮੁਜ਼ੱਫਰਪੁਰ ਬਿਹਾਰ ਵਾਸੀ 65 ਸਾਲਾ ਰਾਮਪਾਲ ਮੈਨੇਜਰ ਸਨ। ਰਾਮਪਾਲ ਨੇ ਪੰਪ 'ਤੇ ਹੀ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸੁਸਾਈਡ ਨੋਟ 'ਚ ਉਨ੍ਹਾਂ ਨੇ 2 ਲੋਕਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਜਿਨ੍ਹਾਂ ਦਾ ਨਾਂ ਹੈ ਸੋਮਵੀਰ ਤੋਮਰ ਅਤੇ ਪ੍ਰਮੋਦ ਤੋਮਰ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਹੈ।

ਸੁਸਾਈਡ 'ਚ ਰਾਮਪਾਲ ਨੇ ਦੋਹਾਂ ਨੇਤਾਵਾਂ 'ਤੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਨੇ ਪੈਟਰੋਲ ਪੰਪ ਤੋਂ 20-22 ਲੱਖ ਰੁਪਏ ਦਾ ਪੈਟਰੋਲ ਭਰਪਾਇਆ ਪਰ ਪੈਸੇ ਨਹੀਂ ਦਿੱਤੇ। ਇਸ ਗੱਲ ਤੋਂ ਦੁਖੀ ਹੋ ਕੇ ਮੈਨੇਜਰ ਨੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਉੱਥੋਂ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

DIsha

This news is Content Editor DIsha