ਅਨਾਥ ਆਸ਼ਰਮ ''ਚ ਰਹਿ ਰਹੀ ਲਕਸ਼ਮੀ ਬਣੇਗੀ ਇਟਲੀ ਦੀ ਬੇਟੀ, ਹਾਦਸੇ ''ਚ ਗਵਾ ਚੁਕੀ ਹੈ ਮਾਂ

09/24/2017 4:32:29 PM

ਜੈਪੁਰ— ਅਨਾਥ ਆਸ਼ਰਮ 'ਚ ਪਲ ਰਹੀ ਬੀਕਾਨੇਰ ਦੀ ਲਕਸ਼ਮੀ ਨੂੰ ਇਕ ਨਵਾਂ ਪਰਿਵਾਰ ਮਿਲ ਗਿਆ ਹੈ। ਇਟਲੀ ਦੇ ਇਕ ਜੋੜੇ ਨੇ ਉਸ ਨੂੰ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ, ਜਿਸ ਤੋਂ ਬਾਅਦ ਬੀਕਾਨੇਰ ਦੇ ਪਰਿਵਾਰਕ ਕੋਰਟ ਨੇ ਲਕਸ਼ਮੀ ਨੂੰ ਗੋਦ ਦੇਣ ਦੀ ਮਨਜ਼ੂਰੀ ਦੇ ਦਿੱਤੀ। ਲਕਸ਼ਮੀ ਦੀ ਮਾਂ ਦਾ 2008 'ਚ ਇਕ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ ਸੀ ਅਤੇ ਉਦੋਂ ਤੋਂ ਲਕਸ਼ਮੀ ਇੱਥੇ ਇਕ ਅਨਾਥ ਆਸ਼ਰਮ 'ਚ ਪਲ ਰਹੀ ਸੀ। ਪਰਿਵਾਰਕ ਕੋਰਟ ਦੇ ਜੱਜ ਸ਼ਾਮ ਸੁੰਦਰ ਲਾਟਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਕਿਹਾ ਕਿ ਬੱਚੀ ਦਾ ਜਨਮ ਪ੍ਰਮਾਣ ਪੱਤਰ 5 ਦਿਨਾਂ 'ਚ ਬਣਾਇਆ ਜਾਵੇ ਅਤੇ 10 ਦਿਨਾਂ 'ਚ ਉਸ ਦਾ ਪਾਸਪੋਰਟ ਤਿਆਰ ਕਰਵਾਇਆ ਜਾਵੇ।
ਇਟਲੀ ਦੇ ਰਹਿਣ ਵਾਲੇ ਜੇਰਾ ਅਲਬਰਟੋ ਅਤੇ ਉਨ੍ਹਾਂ ਦੀ ਪਤਨੀ ਤਾਰਤਾਗਲੀਆ ਲੂਸੀਆ ਨੇ ਕੇਂਦਰ ਸਰਕਾਰ ਦੇ ਆਨਲਾਈਨ ਪੋਰਟਲ ਰਾਹੀਂ ਇਕ ਭਾਰਤੀ ਬੱਚੀ ਨੂੰ ਗੋਦ ਲੈਣ ਦੀ ਅਰਜ਼ੀ ਦਿੱਤੀ ਸੀ। ਸੈਂਟਰਲ ਐਡਾਪਸ਼ਨ ਰਿਸੋਰਸ ਅਥਾਰਟੀ (ਸੀ.ਏ.ਆਰ.ਏ.) ਕੇਂਦਰ ਸਰਕਾਰ ਦੀ ਸੰਸਥਾ ਹੈ, ਜੋ ਬੱਚਿਆਂ ਦੇ ਗੋਦ ਜਾਣ ਦੀ ਪ੍ਰਕਿਰਿਆ ਦੀ ਮਾਨਿਟਰਿੰਗ ਕਰਦੀ ਹੈ ਅਤੇ ਇਹ ਯਕੀਨੀ ਕਰਦੀ ਹੈ ਕਿ ਬੱਚੇ ਸਹੀ ਪਰਿਵਾਰ 'ਚ ਜਾਣ। ਇਟਲੀ ਦੇ ਜੋੜੇ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਉਹ 2011 'ਚ ਪੱਛਮੀ ਬੰਗਾਲ ਦੇ ਦੁਰਗਾਪੁਰ ਤੋਂ ਇਕ ਲੜਕੇ ਨੂੰ ਗੋਦ ਲੈ ਚੁਕੇ ਹਨ ਅਤੇ ਹੁਣ ਆਪਣਾ ਪਰਿਵਾਰ ਪੂਰਾ ਕਰਨ ਲਈ ਲੜਕੀ ਨੂੰ ਗੋਦ ਲੈਣਾ ਚਾਹੁੰਦੇ ਹਨ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਭਾਰਤ ਅਤੇ ਇੱਥੋਂ ਦੀ ਸੰਸਕ੍ਰਿਤੀ ਪਸੰਦ ਹੈ, ਇਸ ਲਈ ਉਹ ਭਾਰਤੀ ਬੱਚੇ ਚਾਹੁੰਦੇ ਹਨ।