ਐਸਿਡ ਅਟੈਕ ਪੀੜਤਾ ਮੁਟਿਆਰ ਨੂੰ ਨਹੀਂ ਮਿਲ ਰਹੀ ਨੌਕਰੀ

09/19/2018 9:09:23 AM

ਨਵੀਂ ਦਿੱਲੀ– ਐਸਿਡ ਹਮਲੇ ਵਿਰੁੱਧ ਜੰਗ ਦਾ ਚਿਹਰਾ ਬਣ ਕੇ ਉਭਰੀ ਲਕਸ਼ਮੀ ਅਗਰਵਾਲ ਹੁਣ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਉਸ ਨੂੰ ਦਿੱਲੀ ਦੇ ਲਕਸ਼ਮੀ ਨਗਰ ਸਥਿਤ ਦੋ ਕਿਰਾਏ ਦੇ ਕਮਰਿਆਂ ’ਚੋਂ ਕੱਢਿਆ ਜਾ ਸਕਦਾ ਹੈ ਕਿਉਂਕਿ ਉਸ ਕੋਲ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਹਨ। ਲਕਸਮੀ ’ਤੇ 13 ਸਾਲ ਪਹਿਲਾਂ ਇਕ ਵਿਅਕਤੀ ਨੇ ਤੇਜ਼ਾਬ ਸੁੱਟਿਆ ਸੀ। ਲਕਸ਼ਮੀ ਕੋਲ ਪਿਛਲੇ ਇਕ ਸਾਲ ਤੋਂ ਨੌਕਰੀ ਵੀ ਨਹੀਂ ਹੈ। ਉਸ ਲਈ ਆਪਣਾ ਤੇ ਆਪਣੀ ਬੇਟੀ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ। 4 ਸਾਲ ਪਹਿਲਾਂ ਉਸ ਨੂੰ ਮਿਸ਼ੇਲ ਓਬਾਮਾ ਨੇ ਇਕ ਪੁਰਸਕਾਰ ਪ੍ਰਦਾਨ ਕੀਤਾ ਸੀ।