ਨਿਰਭਿਆ ਦੀ ਮਾਂ ਨੂੰ ਦੋਸ਼ੀਆਂ ਦੇ ਵਕੀਲ ਦੀ ਚੁਣੌਤੀ, ''ਨਹੀਂ ਹੋਣ ਦਿਆਂਗਾ ਫਾਂਸੀ''

01/31/2020 7:07:31 PM

ਨਵੀਂ ਦਿੱਲੀ —  ਦਿੱਲੀ ਦੀ ਇਕ ਅਦਾਲਤ ਨੇ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਅਗਲੇ ਆਦੇਸ਼ ਤਕ ਟਾਲ ਦਿੱਤੀ ਹੈ। ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਕੱਲ ਸਨੀਵਾਰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਇਆ ਜਾਣਾ ਸੀ। ਫਾਂਸੀ ਦੀ ਸਜ਼ਾ ਟਲਣ 'ਤੇ ਨਿਰਭਿਆ ਦਾ ਪਰਿਵਾਰ ਕਾਫੀ ਦੁਖੀ ਨਜ਼ਰ ਆਇਆ। ਇਕ  ਨਿਊਜ ਚੈਨਲ ਨਾਲ ਗੱਲ ਕਰਦੇ ਹੋਏ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ, 'ਫਾਂਸੀ ਦੀ ਸਜ਼ਾ ਟਲਣ ਦਾ ਉਂਨਾ ਦੁਖ ਨਹੀਂ ਹੈ ਜਿੰਨਾ ਕਿ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਦੇ ਚੈਲੇਂਜ ਤੋਂ ਹੋਇਆ ਹੈ। ਦੋਸ਼ੀਆਂ ਦੇ ਵਕੀਲ ਨੇ ਮੈਨੂੰ ਉਂਗਲੀ ਦਿਖਾਉਂਦੇ ਹੋਏ ਚੈਲੇਂਜ ਕੀਤਾ ਸੀ ਅਤੇ ਕਿਹਾ ਸੀ ਕਿ ਦੋਸ਼ੀਆਂ ਨੂੰ ਫਾਂਸੀ ਅੰਨਤਕਾਲ ਤਕ ਨਹੀਂ ਹੋਵੇਗੀ।'
ਨਿਰਭਿਆ ਦੀ ਮਾਂ ਨੇ ਵਕੀਲ ਦੇ ਚੈਲੇਂਜ 'ਤੇ ਦੁਖ ਜਤਾਉਂਦੇ ਹੋਏ ਕਿਹਾ, ਇਹ ਸਰਕਾਰ ਨੂੰ, ਕੋਰਟ ਅਤੇ ਪੂਰੇ ਸਮਾਜ ਨੂੰ ਇਹ ਦੇਖਣਾ ਹੋਵੇਗਾ ਕਿ ਇਕ ਦੋਸ਼ੀ ਦਾ ਵਕੀਲ ਮੈਨੂੰ ਚੈਲੇਂਜ ਕਰ ਰਿਹਾ ਹੈ ਕਿ ਇਹ ਫਾਂਸੀ ਕਦੇ ਨਹੀਂ ਹੋਵੇਗੀ। ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਚਾਲ ਹੈ ਕਿਉਂਕਿ ਉਨ੍ਹਾਂ ਨੂੰ ਵੋਟ ਮਿਲਣੇ ਹਨ। ਵੋਟ ਹੋ ਜਾਵੇਗਾ ਫਿਰ...ਸਾਡੇ ਦੇਸ਼ 'ਚ ਰੈਪਿਸਟ ਨੂੰ ਫਾਂਸੀ ਨਹੀਂ ਹੁੰਦੀ ਸਗੋਂ ਉਨ੍ਹਾਂ ਪਾਲਿਆ ਜਾਂਦਾ ਹੈ। ਕਿਉਂਕਿ ਸੱਤ ਸਾਲ ਪਹਿਲਾਂ ਇਹ ਲੋਕ ਝੰਡਾ ਚੁੱਕ ਕੇ ਬੋਲਦੇ ਸਨ ਕਿ ਅਸੀਂ ਔਰਤਾਂ ਦੀ ਸੁਰੱਖਿਆ ਕਰਾਂਗੇ ਅਤੇ ਅੱਜ ਤੀਜੀ ਵਾਰ ਵੋਟਿੰਗ ਹੋ ਰਹੀ ਹੈ ਪਰ ਇਕ ਦੋਸ਼ੀ ਦਾ ਵਕੀਲ ਮੈਨੂੰ ਚੈਲੇਂਜ ਕਰਦਾ ਹੈ ਕਿ ਫਾਂਸੀ ਅੰਨਤਕਾਲ ਤਕ ਨਹੀਂ ਹੋਵੇਗੀ।'
ਆਸ਼ਾ ਦੇਵੀ ਨੇ ਕਿਹਾ, ਮੈਂ ਲੜਾਂਗੀ ਅਤੇ ਦੋਸ਼ਆਂ ਨੂੰ ਫਾਂਸੀ ਮਿਲ ਕੇ ਰਹੇਗੀ ਨਹੀਂ ਤਾਂ ਪੂਰੇ ਸਮਾਜ ਨੂੰ ਸੁਪਰੀਮ ਕੋਰਟ ਕੋਰਟ ਤੋਂ ਲੈ ਕੇ ਲੋਵਰ ਕੋਰਟ ਤਕ ਨੂੰ ਸਰੈਂਡਰ ਕਰਨਾ ਹੋਵੇਗਾ ਕਿ ਫਾਂਸੀ ਦੀ ਸਜ਼ਾ ਨੂੰ ਸਿਰਫ ਗੁੰਮਰਾਹ ਕਰਨ ਲਈ ਦਿੱਤੀ ਗਈ ਸੀ ਜਾਂ ਸ਼ਾਂਤ ਕਰਨ ਲਈ।' ਤੁਹਾਨੂੰ ਦੱਸ ਦਈਏ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਹੁਣ 1 ਫਰਵਰੀ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਪਟਿਆਲਾ ਹਾਊਸ ਕੋਰਟ ਨੇ ਅਗਲੇ ਆਦੇਸ਼ ਤਕ ਫਾਂਸੀ 'ਤੇ ਰੋਕ ਲਗਾ ਦਿੱਤੀ ਹੈ।

Inder Prajapati

This news is Content Editor Inder Prajapati