ਦੇਰ ਹੋਈ ਤਾਂ ਸੰਤ ਖੁਦ ਬਣਾਉਣਗੇ ਰਾਮ ਮੰਦਰ : ਸਵਾਮੀ ਯਤਿੰਦਰਾਨੰਦ

11/06/2018 12:52:08 AM

ਮੇਰਠ - ਜੂਨਾ ਅਖਾੜੇ ਦੇ ਸੀਨੀਅਰ ਮਹਾਮੰਡਲੇਸ਼ਵਰ ਸਵਾਮੀ ਯਤਿੰਦਰਾਨੰਦ ਗਿਰੀ ਨੇ ਆਖਿਆ ਹੈ ਕਿ ਅਯੁੱਧਿਆ 'ਚ ਸ਼੍ਰੀ ਰਾਮ ਦੇ ਜਨਮ ਅਸਥਾਨ 'ਤੇ ਮੰਦਰ ਦਾ ਨਿਰਮਾਣ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ। ਇਹ ਮੰਦਰ ਅਦਾਲਤ ਜਾਂ ਸਰਕਾਰ ਦਾ ਵਿਸ਼ਾ ਨਹੀਂ ਹੈ। ਇਹ ਪੂਰੇ ਭਾਰਤ ਦੀ ਆਸਥਾ ਅਤੇ ਸਵਾਭੀਮਾਨ ਦਾ ਸਵਾਲ ਹੈ। ਅਜਿਹੇ 'ਚ ਜੇਕਰ ਸਰਕਾਰ ਹੁਣ ਮੰਦਰ ਬਣਾਉਣ 'ਚ ਦੇਰੀ ਕਰਦੀ ਹੈ ਤਾਂ ਸੰਤ ਸਮਾਜ ਖੁਦ ਹੀ ਰਾਮ ਮੰਦਰ ਬਣਾਏਗਾ।
ਉਨ੍ਹਾਂ ਕਿਹਾ ਕਿ ਭਾਰਤ ਦੀ ਜਨਤਾ ਅਤੇ ਸੰਤ ਸਮਾਜ ਦਾ ਸੰਵਿਧਾਨ ਅਤੇ ਕਾਨੂੰਨ 'ਚ ਪੂਰਾ ਵਿਸ਼ਵਾਸ ਹੈ ਇਸ ਲਈ ਅਜੇ ਤਕ ਸੰਵਿਧਾਨਕ ਤਰੀਕੇ ਨਾਲ ਹੀ ਸ਼੍ਰੀ ਰਾਮ ਮੰਦਰ ਦਾ ਸੰਚਾਲਨ ਹੋ ਰਿਹਾ ਹੈ।