ਲਸ਼ਕਰ ਨੇ ਦਿੱਤੀ ਧਮਕੀ,ਸਾਲ 2018 ਭਾਰਤੀ ਫੌਜ ਲਈ ਹੋਵੇਗਾ ਮੁਸ਼ਕਿਲ

06/23/2018 7:19:33 PM

ਨਵੀਂ ਦਿੱਲੀ—ਭਾਰਤੀ ਫੌਜ ਨੇ ਅੱਤਵਾਦੀਆਂ ਖਿਲਾਫ ਆਪਰੇਸ਼ਨ ਆਲ ਆਊਟ-2 ਦੀ ਸ਼ੁਰੂਆਤ ਕਰ ਦਿੱਤੀ ਹੈ। ਫੌਜ ਨੇ 21 ਚੋਟੀ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦਾ ਸਫਾਇਆ ਕਰਨ ਲਈ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਥੇ ਹੀ ਇਸ ਵਿਚਾਲੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨੇ ਫੌਜ ਨੂੰ ਚੁਣੌਤੀ ਦੇਣ ਲਈ ਆਨਲਾਈਨ ਮੈਗਜ਼ੀਨ ਜਾਰੀ ਕੀਤੀ ਹੈ। ਜਿਸ 'ਚ ਕਿਹਾ ਗਿਆ ਹੈ ਕਿ ਕਸ਼ਮੀਰ 'ਚ ਸਾਲ 2018 ਭਾਰਤੀ ਸੁਰੱਖਿਆ ਬਲਾਂ ਲਈ ਮੁਸ਼ਕਿਲ ਭਰਿਆ ਰਹਿਣ ਵਾਲਾ ਹੈ।
ਲਸ਼ਕਰ ਨੇ ਲਾਂਚ ਕੀਤੀ ਆਨਲਾਈਨ ਮੈਗਜ਼ੀਨ
ਲਸ਼ਕਰ ਦੀ ਕਸ਼ਮੀਰ ਆਧਾਰਿਤ ਆਨਲਾਈਨ ਮੈਗਜ਼ੀਨ ਦਾ ਨਾਂ wyeth ਹੈ। ਇਸ 'ਚ ਸੰਗਠਨ ਦੇ ਬੁਲਾਰੇ ਡਾ. ਅਬਦੁੱਲਾ ਗਜ਼ਨਵੀ ਦਾ ਇਕ ਇੰਟਰਵਿਊ ਲਗਾਇਆ ਗਿਆ ਹੈ। ਜਿਸ ਇੰਟਰਵਿਊ 'ਚ ਗਜ਼ਨਵੀ ਨੇ ਦਾਅਵਾ ਕੀਤਾ ਕਿ ਲਸ਼ਕਰ-ਏ-ਤਾਇਬਾ ਆਮ ਆਦਮੀ ਦਾ ਸੰਘਰਸ਼ ਹੈ ਅਤੇ ਇਹ ਸੰਗਠਨ ਜੰਮੂ-ਕਸ਼ਮੀਰ ਦੀ ਅਵਾਮ ਸੋਚ ਦੀ ਅਗਵਾਈ ਕਰਦਾ ਹੈ। ਗਜ਼ਨਵੀ ਵਲੋਂ ਕਿਹਾ ਗਿਆ ਕਿ ਸਾਲ 2018 ਕਸ਼ਮੀਰ ਘਾਟੀ 'ਚ ਭਾਰਤੀ ਸੁਰੱਖਿਆ ਬਲਾਂ ਲਈ ਮੁਸ਼ਕਿਲਾਂ ਨਾਲ ਭਰਿਆ ਹੋਣ ਵਾਲਾ  ਹੈ।
ਗਜ਼ਨਵੀ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ 
ਇੰਟਰਵਿਊ 'ਚ ਗਜ਼ਨਵੀ ਨੇ ਕਿਹਾ ਕਿ ਕਸ਼ਮੀਰ 'ਚ ਆਜ਼ਾਦੀ ਦੇ ਅਧੂਰੇ ਏਜੰਡੇ ਨੂੰ ਪੂਰਾ ਕਰਨ ਲਈ ਉਥੇ ਜਾਰੀ ਸੰਘਰਸ਼ ਨੂੰ ਨੈਤਿਕ ਅਤੇ ਕਾਨੂੰਨੀ ਤੌਰ 'ਤੇ ਸਮਰਥਨ ਦੇਣਾ ਪਾਕਿਸਤਾਨ ਦੀ ਮਜ਼ਬੂਰੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਲਸ਼ਕਰ ਵਲੋਂ ਕੁਰਾਨ ਅਤੇ ਹਾਦਿਥ 'ਤੇ ਆਧਾਰਿਤ ਸਾਹਿਤ ਨੂੰ ਵੰਡਿਆ ਜਾਂਦਾ ਰਿਹਾ ਹੈ। ਇਸ ਦੇ ਜ਼ਰੀਏ ਲਸ਼ਕਰ ਹਮੇਸ਼ਾ ਇਹ ਦੱਸਣ ਦੀ ਕੋਸ਼ਿਸ਼ ਕਰਦਾ ਆਇਆ ਹੈ ਕਿ ਕੁੱਝ ਲੋਕ ਗਲਤ ਰਾਸਤੇ 'ਤੇ ਹਨ, ਅਜਿਹੇ ਲੋਕ ਭਾਰਤ ਨੂੰ ਉਸ ਦੇ ਮਕਸਦ 'ਚ ਹਾਸਲ ਕਰਨ 'ਚ ਸਹਾਇਤਾ ਕਰ ਰਹੇ ਹਨ।