ਅਸੀਂ ਮਾਜਿਦ ਖਾਨ ਨੂੰ ਉਸ ਦੀ ਮਾਂ ਦੀ ਅਪੀਲ ''ਤੇ ਸਰੰਡਰ ਕਰਨ ਦਿੱਤਾ : ਲਸ਼ਕਰ

11/18/2017 1:32:30 PM

ਸ਼੍ਰੀਨਗਰ— ਲਸ਼ਕਰ-ਏ-ਤੋਇਬਾ ਨੇ ਮਾਜਿਦ ਖ਼ਾਨ ਦੀ ਸਰੰਡਰ 'ਤੇ ਆਪਣੀ ਚੁੱਪੀ ਤੋੜੀ ਹੈ। ਐੈੱਲ. ਈ. ਟੀ. ਦੇ ਚੀਫ ਮਹਿਮੂਦ ਸ਼ਾਹ ਨੇ ਕਿਹਾ ਹੈ ਕਿ ਫੁੱਟਬਾਲਰ ਮਾਜਿਦ ਖ਼ਾਨ ਨੂੰ ਘਰ ਜਾਣ ਦੀ ਆਗਿਆ ਦਿੱਤੀ ਗਈ ਹੈ ਕਿਉਂਕਿ ਉਸ ਦੀ ਮਾਂ ਦੀ ਇਹ ਅਪੀਲ ਸੀ ਅਤੇ ਉਹ ਆਪਣੇ ਘਰ ਦਾ ਇਕਲੌਤਾ ਚਿਰਾਗ ਹੈ। ਸੰਗਠਨ ਦੇ ਬੁਲਾਰੇ ਡਾ. ਅਬਦੁੱਲਾ ਗਜਨਵੀ ਨੇ ਐੱਲ. ਈ. ਟੀ. ਚੀਫ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ, ਲਸ਼ਕਰ-ਏ-ਤੋਇਬਾ ਹਿੰਸਾ ਅਤੇ ਅੱਤਿਆਚਾਰ 'ਚ ਵਿਸ਼ਵਾਸ਼ ਨਹੀਂ ਰੱਖਦਾ। ਅਜੇ ਵੀ ਜੋ ਹੋਇਆ ਉਹ ਇਸ ਗੱਲ ਦਾ ਸਬੂਤ ਹੈ ਮਾਜਿਦ ਨੂੰ ਜਾਣ ਦਿੱਤਾ।
ਉਨ੍ਹਾਂ ਨੇ ਕਿਹਾ, 'ਕਸ਼ਮੀਰ ਦੀ ਆਜ਼ਾਦੀ ਦਾ ਸੰਘਰਸ਼ ਪੂਰੇ ਦੇਸ਼ ਦੀ ਕੁਰਬਾਨੀ 'ਤੇ ਟਿੱਕਿਆ ਹੈ ਅਤੇ ਅਜਿਹੇ 'ਚ ਜੇਕਰ ਇਕ ਮਾਂ ਆਪਣੇ ਬੇਟੇ ਨੂੰ ਵਾਪਸ ਘਰ ਬੁਲਾ ਰਹੀ ਹੈ ਤਾਂ ਅਸੀਂ ਉਸ ਦੇ ਹੁਕਮ ਦਾ ਸੰਮਾਨ ਕਰਦੇ ਹਾਂ ਪਰੰਤੂ ਇਸ ਗੱਲ ਦੇ ਸਾਰੇ ਗਵਾਹ ਹਨ ਕਿ ਮਾਜਿਦ ਨੇ ਭਾਰਤੀ ਹਿੰਸਾ ਅਤੇ ਅੱਤਿਆਚਾਰ ਦੇ ਖਿਲਾਫ ਖੜ੍ਹਾ ਹੋਇਆ, ਉਸ ਦੇ ਬਦਲੇ ਉਸ ਦੇ ਘਰ 'ਤੇ ਦੁੱਖਾਂ ਦਾ ਪਹਾੜ ਟੁੱਟੇਗਾ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਭਾਰਤੀ ਸੁਰੱਖਿਆ ਫੋਰਸ ਨੇ ਮਾਜਿਦ ਨੂੰ ਪਰਿਵਾਰ ਨੂੰ ਤੰਗ ਕੀਤਾ ਕਿ ਉਹ ਆਪਣੇ ਬੇਟੇ ਨੂੰ ਵਾਪਸ ਬੁਲਾਉਣ ਲਈ ਅਪੀਲ ਕਰਨ ਅਤੇ ਇਸ ਲਈ ਮਾਜ਼ਿਦ ਖਾਨ ਦੀ ਮਾਂ ਨੇ ਆਪਣੇ ਬੇਟੇ ਨੂੰ ਵਾਪਸ ਬੁਲਾ ਲਿਆ ਅਤੇ ਅਸੀਂ ਉਸ ਮਾਂ ਦੀ ਅਪੀਲ ਦੀ ਸੰਮਾਨ ਕਰਦੇ ਹਾਂ।
ਗਜਨਵੀ ਨੇ ਕਿਹਾ ਹੈ ਕਿ ਜੇਕਰ ਪੁਲਸ ਦੇ ਕਿਸੇ ਫਰਜੀ ਮੁੱਠਭੇੜ 'ਚ ਮਾਜਿਦ ਖਾਨ ਮਾਰਿਆ ਜਾਂਦਾ ਹੈ ਤਾਂ ਅਸੀਂ ਇਹ ਐਲਾਨ ਕਰਦੇ ਹਾਂ ਕਿ ਉਸ ਪੁਲਸ ਵਾਲੇ ਦੇ ਬੇਟਿਆਂ ਨੂੰ ਵੀ ਅਸੀਂ ਨਹੀਂ ਛੱਡਾਂਗੇ। ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ।