ਹਿਮਾਚਲ ’ਚ ਜ਼ਮੀਨ ਖਿਸਕਣ ਕਾਰਨ ਰੇਤ ਵਾਂਗ ਖਿੱਲਰ ਗਿਆ ਹਾਈਵੇ, ਸੈਂਕੜੇ ਪੰਚਾਇਤਾਂ ਨਾਲੋਂ ਟੁੱਟਿਆ ਸੰਪਰਕ

07/31/2021 10:46:59 AM

ਪਾਉਂਟਾ ਸਾਹਿਬ (ਸਿਰਮੌਰ)- ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ-ਸ਼ਿਲਾਈ- ਗੁੱਮਾ ਨੈਸ਼ਨਲ ਹਾਈਵੇ ਦਾ 100 ਮੀਟਰ ਹਿੱਸਾ ਸ਼ੁੱਕਰਵਾਰ ਸਵੇਰੇ ਜ਼ਮੀਨ ਦੇ ਖਿਸਕਣ ਕਾਰਨ ਰੇਤ ਵਾਂਗ ਖਿੱਲਰ ਗਿਆ। ਇਸ ਕਾਰਨ ਇਲਾਕੇ ਦੀਆਂ ਸੈਂਕੜੇ ਪੰਚਾਇਤਾਂ ਨਾਲ ਪਾਉਂਟਾ ਸਾਹਿਬ ਦਾ ਸੰਪਰਕ ਟੁੱਟ ਗਿਆ।

8 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਰੈੱਡ ਅਲਰਟ
ਕਾਲੀ ਢਾਂਗ ਨੇੜੇ ਅਚਾਨਕ ਹੀ ਜ਼ਮੀਨ ਖਿਸਕਦੀ ਵੇਖ ਕੇ ਸੈਂਕੜੇ ਮੋਟਰ ਗੱਡੀਆਂ ਹਾਈਵੇ ਦੇ ਦੋਵੇਂ ਪਾਸੇ ਖੜ੍ਹੀਆਂ ਹੋ ਗਈਆਂ। ਪਾਉਂਟਾ ਸਾਹਿਬ ਤੋਂ ਸ਼ਿਲਾਈ- ਹਾਟਕੋਟੀ ਜਾਣ ਵਾਲੇ ਨੈਸ਼ਨਲ ਹਾਈਵੇ-707 ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਰਾਮ ਕੁਮਾਰ ਗੌਤਮ ਨੇ ਦੱਸਿਆ ਕਿ ਸਤੌਨ ਤੋਂ ਕਮਰਊ ਅਤੇ ਸ਼ਿਲਾਈ-ਹਾਟਕੋਟੀ ਵੱਲ ਜਾਣ ਲਈ ਪਾਉਂਟਾ ਸਾਹਿਬ ਤੋਂ ਬਦਲਵੇ ਸੜਕੀ ਰਸਤੇ ਕਫੋਟਾ ਬਰਾਸਤਾ ਜਾਖਨਾ ਜੋਂਗ-ਕਿਲੌਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਨੇ ਹਿਮਾਚਲ ਦੇ 8 ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਹੈ।

ਸ਼ੋਘੀ ਨੇੜੇ ਕਾਰ ’ਤੇ ਡਿੱਗੀ ਚੱਟਾਨ, 4 ਜ਼ਖਮੀ
ਸ਼ੋਘੀ (ਰਾਜੇਸ਼)- ਸ਼ੋਘੀ ਤੋਂ 5 ਕਿਲੋਮੀਟਰ ਦੂਰ ਸ਼ੁੱਕਰਵਾਰ ਬਾਅਦ ਦੁਪਹਿਰ ਇਕ ਪਹਾੜ ਤੋਂ ਚੱਟਾਨ ਇਕ ਕਾਰ ’ਤੇ ਆ ਡਿੱਗੀ। ਇਸ ਕਾਰਨ ਕਾਰ ’ਚ ਸਵਾਰ 5 ਵਿਚੋਂ 4 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਕਾਰ ਨੰਬਰ ਡੀ.ਐੱਲ.-4 ਸੀ.ਐੱਨ.ਈ.-3032 ਸ਼ਿਮਲਾ ਤੋਂ ਚੰਡੀਗੜ੍ਹ ਜਾ ਰਹੀ ਸੀ।

ਮੌਸਮ ਸਾਫ਼ ਹੋਣ ’ਤੇ ਹੋਵੇਗਾ ਰੈਸਕਿਊ
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਲਾਹੌਲ ਸਪਿਤੀ ਦੇ ਉਦੇਪੁਰ ਵਿਖੇ ਫਸੇ 221 ਵਿਅਕਤੀਆਂ ਨੂੰ ਰੈਸਕਿਊ ਕਰਨ ਲਈ ਸੂਬਾ ਸਰਕਾਰ ਦਾ ਨਵਾਂ ਹੈਲੀਕਾਪਟਰ ਚੰਡੀਗੜ੍ਹ ’ਚ ਤਿਆਰ ਹੈ। ਮੌਸਮ ਦੇ ਸਾਫ਼ ਹੁੰਦਿਆਂ ਹੀ ਫਸੇ ਲੋਕਾਂ ਨੂੰ ਰੈਸਕਿਊ ਕੀਤਾ ਜਾਏਗਾ।

DIsha

This news is Content Editor DIsha