ਮਿਰਚੀ ਲੈਂਡ ਡੀਲ ਮਾਮਲੇ ''ਚ ਈ.ਡੀ. ਦੇ ਸਾਹਮਣੇ ਪੇਸ਼ ਹੋਏ ਪ੍ਰਫੁੱਲ ਪਟੇਲ

10/18/2019 12:43:43 PM

ਮੁੰਬਈ— ਦਾਊਦ ਇਬਰਾਹਿਮ ਦੇ ਕਰੀਬੀ ਇਕਬਾਲ ਮਿਰਚੀ ਨਾਲ ਕਥਿਤ ਲੈਂਡ ਡੀਲ ਮਾਮਲੇ 'ਚ ਫਸੇ ਐੱਨ.ਸੀ.ਪੀ. (ਨੈਸ਼ਨਲ ਕਾਂਗਰਸ ਪਾਰਟੀ) ਨੇਤਾ ਪ੍ਰਫੁੱਲ ਪਟੇਲ ਸ਼ੁੱਕਰਵਾਰ ਨੂੰ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਸਾਹਮਣੇ ਪੇਸ਼ ਲਈ ਏਜੰਸੀ ਦੇ ਦਫ਼ਤਰ ਪੁੱਜੇ। ਉਨ੍ਹਾਂ ਨੂੰ ਬੁੱਧਵਾਰ ਨੂੰ ਈ.ਡੀ. ਵਲੋਂ ਸੰਮਨ ਭੇਜਿਆ ਗਿਆ ਸੀ। ਜਾਂਚ ਏਜੰਸੀ ਨੇ ਪਟੇਲ ਨੂੰ 18 ਅਕਤੂਬਰ ਨੂੰ ਈ.ਡੀ. ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਸੀ। 

ਜ਼ਿਕਰਯੋਗ ਹੈ ਕਿ ਈ.ਡੀ. ਵਾਂਟੇਡ ਬਦਮਾਸ਼ ਦਾਊਦ ਇਬਰਾਹਿਮ ਦੇ ਸਹਿਯੋਗੀ ਇਕਬਾਲ ਮਿਰਚੀ ਅਤੇ ਪ੍ਰਫੁੱਲ ਪਟੇਲ ਦਰਮਿਆਨ ਇਕ ਲੈਂਡ ਡੀਲ ਨੂੰ ਲੈ ਕੇ ਜਾਂਚ ਕਰ ਰਹੀ ਹੈ। ਈ.ਡੀ. ਦਾ ਦੋਸ਼ ਹੈ ਕਿ ਐੱਨ.ਸੀ.ਪੀ. ਨੇਤਾ ਦੇ ਪਰਿਵਾਰ ਵਲੋਂ ਪ੍ਰਮੋਟੇਡ ਕੰਪਨੀ ਅਤੇ ਇਕਬਾਲ ਮਿਰਚੀ ਦਰਮਿਆਨ ਫਾਈਨੈਂਸ਼ਲ (ਵਿੱਤੀ) ਡੀਲ ਹੋਈ ਸੀ। ਇਸ ਡੀਲ ਦੇ ਅਧੀਨ ਮਿਲੇਨਿਯਮ ਡਿਵੈਲਪਰਜ਼ ਨੂੰ ਮਿਰਚੀ ਦਾ ਵਰਲੀ ਸਥਿਤ ਇਕ ਪਲਾਟ ਦਿੱਤਾ ਗਿਆ ਸੀ। ਇਸੇ ਪਲਾਟ 'ਤੇ ਮਿਲੇਨਿਯਮ ਡਿਵੈਲਪਰਜ਼ ਨੇ 15 ਮੰਜ਼ਲਾਂ ਕਮਰਸ਼ੀਅਲ ਅਤੇ ਰੇਜੀਡੈਂਸ਼ਲ ਇਮਾਰਤ ਦਾ ਨਿਰਮਾਣ ਕੀਤਾ ਹੈ।

ਇਸ ਇਮਾਰਤ ਦਾ ਨਾਂ ਸੀ.ਜੇ. ਹਾਊਸ ਰੱਖਿਆ ਗਿਆ ਹੈ। ਇਸ ਤੋਂ ਬਾਅਦ 2007 'ਚ ਕੰਪਨੀ ਨੇ ਕਥਿਤ ਤੌਰ 'ਤੇ ਸੀ.ਜੇ. ਹਾਊਸ 'ਚ 14 ਹਜ਼ਾਰ ਵਰਗ ਫੁੱਟ ਦੇ 2 ਫਲੋਰ ਮਿਰਚੀ ਦੀ ਪਤਨੀ ਹਾਜਰਾ ਨੂੰ ਇਕ ਰਜਿਸਟਰਡ ਸਮਝੌਤੇ ਦੇ ਅਧੀਨ ਦਿੱਤੇ ਗਏ। ਈ.ਡੀ. ਪਟੇਲ ਫੈਮਿਲੀ ਵਲੋਂ ਪ੍ਰਮੋਟੇਡ ਕੰਪਨੀ ਮਿਲੇਨਿਯਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਅਤੇ ਮਿਰਚੀ ਫੈਮਿਲੀ ਦਰਮਿਆਨ ਹੋਏ ਲੀਗਲ ਸਮਝੌਤੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਆਪਣੇ ਉੱਪਰ ਲੱਗੇ ਦੋਸ਼ਾਂ 'ਤੇ ਸਫ਼ਾਈ ਦਿੰਦੇ ਹੋਏ ਪਟੇਲ ਨੇ ਕਿਹਾ ਕਿ ਇਕਬਾਲ ਮੇਮਨ ਨਾਲ ਜ਼ਮੀਨ ਦੀ ਡੀਲ ਨੂੰ ਲੈ ਕੇ ਦੋਸ਼ ਲੱਗ ਰਹੇ ਹਨ, ਉਹ ਪੂਰੀ ਤਰ੍ਹਾਂ ਕਾਨੂੰਨੀ ਰੂਪ ਨਾਲ ਹੋਈ ਸੀ। ਪਟੇਲ ਨੇ ਕਿਹਾ ਕਿ ਇਹ ਡੀਲ ਰਜਿਸਟਰਾਰ ਦੇ ਸਾਹਮਣੇ ਹੋਈ ਸੀ। ਸਾਰੇ ਦਸਤਾਵੇਜ਼ ਕਲੈਕਟਰ ਦੇ ਸਾਹਮਣੇ ਰੱਖੇ ਗਏ ਸਨ। ਜੇਕਰ ਇਕਬਾਲ ਮੇਮਨ ਦਾਗ਼ੀ ਸੀ ਤਾਂ ਉਸ ਸਮੇਂ ਹੀ ਪ੍ਰਸ਼ਾਸਨ ਇਸ ਡੀਲ 'ਤੇ ਰੋਕ ਲੱਗਾ ਦਿੰਦਾ।

DIsha

This news is Content Editor DIsha