ਜ਼ਿੰਦਗੀ ਦੀ ਜੰਗ ਹਾਰ ਗਿਆ ਸਿਆਚਿਨ ਦਾ ਸਿਕੰਦਰ

02/12/2016 10:48:19 AM

ਨਵੀਂ ਦਿੱਲੀ— ਸਿਆਚਿਨ ''ਚ ਬਰਫ ਹੇਠਾਂ 6 ਦਿਨਾਂ ਬਾਅਦ ਜ਼ਿੰਦਾ ਨਿਕਲੇ ਲਾਂਸ ਨਾਇਕ ਹਨੂੰਮਨਥੱਪਾ ਦਾ ਦਿਹਾਂਤ ਹੋ ਗਿਆ ਹੈ। ਉਹ ਦਿੱਲੀ ਦੇ ਆਰਮੀ ਹਸਪਤਾਲ ''ਚ ਭਰਤੀ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।  ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਦੱਸਣ ਯੋਗ ਹੈ ਕਿ ਬਰਫ ਹੇਠਾਂ ਦੱਬੇ ਰਹਿਣ ਕਾਰਨ ਉਨ੍ਹਾਂ ਦੀ ਕਿਡਨੀ ਅਤੇ ਲੀਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਕੋਮਾ ਵਿਚ ਸਨ। ਦਵਾਈਆਂ ਦਾ ਵੀ ਉਨ੍ਹਾਂ ''ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। 
ਡਾਕਟਰਾਂ ਮੁਤਾਬਕ ਜਵਾਨ ਦੇ ਦਿਮਾਗ ''ਚ ਆਕਸੀਜਨ ਦੀ ਕਮੀ ਹੋ ਗਈ ਸੀ ਅਤੇ ਦੋਵੇਂ ਫੇਫੜੇ ਨਿਮੋਨੀਆ ਦੀ ਲਪੇਟ ਵਿਚ ਆ ਗਏ ਸਨ। 
ਜ਼ਿਕਰਯੋਗ ਹੈ ਕਿ 3 ਫਰਵਰੀ ਨੂੰ ਸਿਆਚਿਨ ਗਲੇਸ਼ੀਅਰ ''ਚ ਬਰਫ ਖਿਸਕਣ ਕਾਰਨ 10 ਜਵਾਨ ਜ਼ਿੰਦਾ ਦਫਨ ਹੋ ਗਏ ਸਨ। ਇਨ੍ਹਾਂ 10 ਜਵਾਨਾਂ ''ਚੋਂ ਹਨੂੰਮਨਥੱਪਾ ਨੂੰ ਫੌਜ ਨੇ ਖੋਜ ਆਪਰੇਸ਼ਨ ਦੌਰਾਨ ਬਰਫ ਨੂੰ ਕੱਟ ਕੇ 6 ਦਿਨਾਂ ਬਾਅਦ ਜ਼ਿੰਦਾ ਬਾਹਰ ਕੱਢਿਆ ਸੀ। ਹਨੂੰਮਨਥੱਪਾ 6 ਦਿਨ ਮੌਤ ਨਾਲ ਲੜਦੇ ਰਹੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਆਰਮੀ ਹਸਪਤਾਲ ਭਰਤੀ ਕਰਾਇਆ ਗਿਆ ਸੀ। ਜਿੱਥੇ ਉਨ੍ਹਾਂ ਦੇ ਇਲਾਜ ਵਿਚ ਡਾਕਟਰ ਲੱਗੇ ਹੋਏ ਸਨ ਪਰ ਜ਼ਿਆਦਾ ਦਿਨ ਤੱਕ ਬਰਫ ਹੇਠਾਂ ਰਹਿਣ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਨੂੰਮਨਥੱਪਾ ਦੀ ਸਲਾਮਤੀ ਲਈ ਪੂਰਾ ਦੇਸ਼ ਦੁਆਵਾਂ ਮੰਗ ਰਿਹਾ ਸੀ ਪਰ ਇਹ ਜਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ।

Tanu

This news is News Editor Tanu