ਲਾਲੂ ਯਾਦਵ ਨੂੰ ਕਿਡਨੀ ਦੇਣ ਵਾਲੀ ਧੀ ਰੋਹਿਣੀ ਯਾਦਵ ਚੋਣ ਮੈਦਾਨ ’ਚ

04/03/2024 11:47:16 AM

ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਕਿਡਨੀ ਦਾਨ ਕਰ ਕੇ ਜੀਵਨਦਾਨ ਦੇਣ ਵਾਲੀ ਧੀ ਰੋਹਿਣੀ ਆਚਾਰੀਆ ਚੋਣ ਮੈਦਾਨ ’ਚ ਉੱਤਰ ਗਈ ਹੈ। ਪਾਰਟੀ ਉਨ੍ਹਾਂ ਨੂੰ ਸਾਰਨ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਰਹੀ ਹੈ। ਮੰਗਲਵਾਰ ਨੂੰ ਰੋਹਿਣੀ ਨੇ ਮੰਦਰ ਵਿਚ ਪੂਜਾ ਕੀਤੀ, ਫਿਰ ਆਪਣੇ ਪਿਤਾ ਤੋਂ ਆਸ਼ੀਰਵਾਦ ਲਿਆ ਅਤੇ ਲੋਕਾਂ ਦਰਮਿਆਨ ਗਈ। ਸਿਆਸਤ ’ਚ ਆਪਣੀ ਰਸਮੀ ਸ਼ੁਰੂਆਤ ’ਤੇ ਰੋਹਿਣੀ ਅਚਾਰੀਆ ਨੇ ਕਿਹਾ ਕਿ ਭਗਵਾਨ ਦਾ ਆਸ਼ੀਰਵਾਦ ਲਿਆ ਹੈ, ਮਾਤਾ-ਪਿਤਾ ਅਤੇ ਸੱਸ-ਸਹੁਰੇ ਦਾ ਆਸ਼ੀਰਵਾਦ ਲੈ ਕੇ ਹੁਣ ਆਪਣੇ ਲੋਕਾਂ ’ਚ ਜਾ ਰਹੀ ਹਾਂ।

ਪਿਛਲੇ ਸਾਲ ਜਦੋਂ ਲਾਲੂ ਪ੍ਰਸਾਦ ਗੰਭੀਰ ਰੂਪ ਵਿਚ ਬੀਮਾਰ ਹੋ ਗਏ ਸਨ ਤਾਂ ਰੋਹਿਣੀ ਆਚਾਰੀਆ ਨੇ ਆਪਣੇ ਕੋਲ ਸਿੰਗਾਪੁਰ ਪਿਤਾ ਲਾਲੂ ਯਾਦਵ ਨੂੰ ਬੁਲਾਇਆ ਅਤੇ ਆਪਣੀ ਇਕ ਕਿਡਨੀ ਉਨ੍ਹਾਂ ਨੂੰ ਦੇ ਦਿੱਤੀ। ਜ਼ਿੰਦਗੀ ਦਾ ਇਹ ਤੋਹਫਾ ਮਿਲਣ ਤੋਂ ਬਾਅਦ ਲਾਲੂ ਨੇ ਜਦੋਂ ਪਹਿਲੀ ਵਾਰ ਲੋਕਾਂ ਨਾਲ ਵਰਚੁਅਲ ਮੋਡ ’ਚ ਗੱਲ ਕੀਤੀ ਤਾਂ ਉਨ੍ਹਾਂ ਨੇ ਰੋਹਿਣੀ ਆਚਾਰੀਆ ਦਾ ਨਾਂ ਲਿਆ। ਉਦੋਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਰੋਹਿਣੀ ਰਾਜਨੀਤੀ ’ਚ ਆ ਸਕਦੀ ਹੈ।

ਮਾਰਚ ਵਿਚ ਜਦੋਂ ਲਾਲੂ ਪ੍ਰਸਾਦ ਨੇ ਗਾਂਧੀ ਮੈਦਾਨ ਵਿਚ ਰੈਲੀ ਦੇ ਮੰਚ ਤੋਂ ਰੋਹਿਣੀ ਅਚਾਰੀਆ ਦੇ ਯੋਗਦਾਨ ਨੂੰ ਯਾਦ ਕੀਤਾ, ਤਾਂ ਇਹ ਪੱਕਾ ਹੋ ਗਿਆ ਸੀ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਉਸ ਨੂੰ ਮੌਕਾ ਮਿਲੇਗਾ। ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਆਪਣੇ ਪਰਿਵਾਰ ਰੋਹਿਣੀ, ਰਾਬੜੀ ਦੇਵੀ, ਮੀਸਾ ਭਾਰਤੀ ਨਾਲ ਹਰਿਹਰਨਾਥ ਮੰਦਰ ਗਏ ਸਨ। ਲਾਲੂ ਪ੍ਰਸਾਦ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਰੋਹਿਣੀ ਅਤੇ ਰਾਬੜੀ ਦੇਵੀ ਨਾਲ ਬਾਬਾ ਹਰਿਹਰਨਾਥ ਦਾ ਅਸ਼ੀਰਵਾਦ ਲੈਣ ਆਏ ਸਨ।

Tanu

This news is Content Editor Tanu