ਲਾਲੂ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ ''ਤੇ ਹੁਣ 10 ਅਪ੍ਰੈਲ ਹੋਵੇਗੀ ਸੁਣਵਾਈ

04/05/2019 12:15:41 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਲਾਲੂ ਪ੍ਰਸਾਦ ਯਾਦਵ ਨੂੰ ਝਟਕਾ ਲੱਗਾ ਹੈ। ਕੋਰਟ ਨੇ ਕਿਹਾ ਕਿ ਉਹ ਕਈ ਕਰੋੜ ਰੁਪਏ ਦੇ ਚਾਰਾ ਘਪਲੇ ਨਾਲ ਜੁੜੇ ਤਿੰਨ ਮਾਮਲਿਆਂ 'ਚ ਰਾਜਦ ਮੁਖੀ ਲਾਲੂ ਪ੍ਰਸਾਦ ਦੀ ਜ਼ਮਾਨਤ ਪਟੀਸ਼ਨ 'ਤੇ 10 ਅਪ੍ਰੈਲ ਨੂੰ ਸੁਣਵਾਈ ਕਰੇਗਾ। ਇਨ੍ਹਾਂ ਮਾਮਲਿਆਂ 'ਚ ਲਾਲੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਸੀ.ਬੀ.ਈ. ਤੋਂ ਇਸ ਸੰਬੰਧ 'ਚ 9 ਅਪ੍ਰੈਲ ਤੱਕ ਜਵਾਬ ਦੇਣ ਲਈ ਕਿਹਾ ਹੈ। ਬੈਂਚ ਨੇ ਕਿਹਾ ਕਿ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਬੁੱਧਵਾਰ ਯਾਨੀ 10 ਅਪ੍ਰੈਲ ਨੂੰ ਕੀਤੀ ਜਾਵੇਗੀ। ਰਾਜਦ ਸੁਪਰੀਮੋ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਜ਼ਮਾਨਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਮਾਮਲੇ 'ਚ ਨੋਟਿਸ ਜਾਰੀ ਕੀਤਾ ਗਿਆ ਹੈ। ਸਾਲੀਸਿਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਮਾਮਲੇ 'ਚ ਏਜੰਸੀ ਨੂੰ ਜਵਾਬ ਦਾਇਰ ਕਰਨ ਦੀ ਲੋੜ ਹੈ। ਬੈਂਚ ਨੇ ਕਿਹਾ,''ਸੀ.ਬੀ.ਆਈ. 9 ਅਪ੍ਰੈਲ ਤੱਕ ਜਵਾਬ ਦਾਇਰ ਕਰੇ। ਅਸੀਂ 10 ਅਪ੍ਰੈਲ ਨੂੰ ਯਾਦਵ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਾਂਗੇ।''

ਬਿਰਸਾ ਮੁੰਡਾ ਸੈਂਟਰਲ ਜੇਲ 'ਚ ਬੰਦ ਹਨ ਲਾਲੂ
ਦੱਸਣਯੋਗ ਹੈ ਕਿ ਲਾਲੂ ਇਸ ਸਮੇਂ ਰਾਂਚੀ ਦੇ ਬਿਰਸਾ ਮੁੰਡਾ ਸੈਂਟਰਲ ਜੇਲ 'ਚ ਬੰਦ ਹਨ। ਲਾਲੂ ਨੇ ਝਾਰਖੰਡ ਹਾਈ ਕੋਰਟ ਵਲੋਂ 10 ਜਨਵਰੀ ਨੂੰ ਆਪਣੀ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ। 900 ਕਰੋੜ ਰੁਪਏ ਤੋਂ ਵਧ ਦੇ ਚਾਰਾ ਘਪਲੇ ਨਾਲ ਸੰਬੰਧਤ ਤਿੰਨ ਮਾਮਲਿਆਂ 'ਚ ਲਾਲੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹ ਮਾਮਲੇ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਪਸ਼ੂ ਪਾਲਣ ਵਿਭਾਗ ਦੇ ਫੰਡ ਦੇ ਪੈਸੇ ਦੀ ਧੋਖਾਧੜੀ ਕਰਨ ਨਾਲ ਸੰਬੰਧਤ ਸਨ। ਉਸ ਸਮੇਂ ਝਾਰਖੰਡ ਬਿਹਾਰ ਦਾ ਹਿੱਸਾ ਸੀ। ਜਿਸ ਸਮੇਂ ਘਪਲਾ ਹੋਇਆ ਸੀ, ਉਸ ਸਮੇਂ ਰਾਜਦ ਬਿਹਾਰ 'ਚ ਸੱਤਾ 'ਚ ਸੀ ਅਤੇ ਲਾਲੂ ਬਿਹਾਰ ਦੇ ਮੁੱਖ ਮੰਤਰੀ ਸਨ। ਚਾਰਾ ਘਪਲੇ 'ਚ ਸਜ਼ਾ ਕੱਟ ਰਹੇ ਲਾਲੂ ਦਸੰਬਰ 2017 ਤੋਂ ਰਾਂਚੀ ਦੀ ਬਿਰਸਾ ਮੁੰਡਾ ਜੇਲ 'ਚ ਬੰਦ ਹਨ।

DIsha

This news is Content Editor DIsha