ਲਾਲੂ ਦੇ ਜਨਮ ਦਿਨ ''ਤੇ ਕੱਟਿਆ 72 ਪੌਂਡ ਦਾ ਕੇਕ

06/11/2019 10:44:15 PM

ਪਟਨਾ : ਰਾਸ਼ਟਰੀ ਜਨਤਾ ਦਲ (ਰਾਜਦ) ਲਾਲੂ ਪ੍ਰਸਾਦ ਯਾਦਵ ਦੇ 72ਵੇਂ ਜਨਮ ਦਿਨ 'ਤੇ ਅੱਜ ਪਾਰਟੀ ਮੁੱਖ ਦਫਤਰ 'ਚ 72 ਪੌਂਡ ਦਾ ਕੇਕ ਕੱਟਿਆ ਗਿਆ। ਰਾਜਦ ਮੁਖੀ ਯਾਦਵ ਆਪਣੇ ਜਨਮ ਦਿਨ 'ਤੇ ਭਾਵੇਂ ਆਪਣੇ ਸਮਰਥਕਾਂ ਤੇ ਪਾਰਟੀ ਨੇਤਾਵਾਂ ਨਾਲ ਨਾ ਹੋਣ ਪਰ ਉਨ੍ਹਾਂ ਦਾ 72ਵਾਂ ਜਨਮ ਦਿਨ ਕਾਫੀ ਧੂਮਧਾਮ ਨਾਲ ਮਨਾਇਆ ਗਿਆ। ਰਾਜਦ ਦੇ ਇਥੇ ਸੂਬਾ ਮੁੱਖ ਦਫਤਰ 'ਚ 72 ਪੌਂਡ ਦਾ ਕੇਕ ਕੱਟਿਆ ਗਿਆ ਪਰ ਕੱਟਦੇ ਸਮੇਂ ਸ਼੍ਰੀ ਯਾਦਵ ਦੇ ਪਰਿਵਾਰ ਦਾ ਕੋਈ ਮੈਂਬਰ ਪਾਰਟੀ ਦਫਤਰ 'ਚ ਮੌਜੂਦ ਨਹੀਂ ਸੀ।