ਕੋਈ ਪਰੇਸ਼ਾਨੀ ਨਹੀਂ, ਵਧੀਆ ਰਿਹਾ ਨਵਾਂ ਸਾਲ: ਲਾਲੂ

01/03/2018 6:16:10 PM

ਰਾਂਚੀ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਮਾਮਲੇ 'ਚ ਸ਼ਜਾ ਵੀਰਵਾਰ ਨੂੰ ਸੁਣਾਈ ਜਾਵੇਗੀ। ਇਸ ਤੋਂ ਪਹਿਲੇ ਕੋਰਟ ਦਾ ਫੈਸਲਾ ਬੁੱਧਵਾਰ ਨੂੰ ਆਉਣਾ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਰਾਂਚੀ ਦੀ ਸੀ.ਬੀ.ਆਈ ਕੋਰਟ 'ਚ ਲਿਆਇਆ ਗਿਆ। 
ਇਸ ਦੌਰਾਨ ਕੋਰਟ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਲਾਲੂ ਦੀ ਸੁਰੱਖਿਆ 'ਚ 4 ਡੀ.ਐਸ.ਪੀ ਅਤੇ ਕਈ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਕੋਰਟ ਪੁੱਜਣ 'ਤੇ ਲਾਲੂ ਨੇ ਆਪਣੇ ਅਣੋਖੇ ਅੰਦਾਜ਼ 'ਚ ਕਿਹਾ ਕਿ ਨਵਾਂ ਸਾਲ ਉਨ੍ਹਾਂ ਨੇ ਵਧੀਆ ਤਰੀਕੇ ਨਾਲ ਮਨਾਇਆ, ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। 


ਰਾਂਚੀ ਦੀ ਪੁਲਸ ਪ੍ਰਸ਼ਾਸਨ ਵੱਲੋਂ ਚੌਂਕਾਂ 'ਤੇ ਭਾਰੀ ਮਾਤਰਾ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਕੋਰਟ 'ਚ ਪੇਸ਼ ਹੋਣ ਦੇ ਬਾਅਦ ਲਾਲੂ ਨੂੰ ਵਾਪਸ ਜੇਲ ਭੇਜ ਦਿੱਤਾ ਗਿਆ। ਲਾਲੂ ਪ੍ਰਸਾਦ ਦੀ ਸਜ਼ਾ ਦਾ ਐਲਾਨ ਹੁਣ ਵੀਰਵਾਰ ਨੂੰ ਹੋਵੇਗਾ।