ਲਖੀਮਪੁਰ ਖੀਰੀ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਨੂੰ SC ਨੇ ਦਿੱਤੀ ਰਾਹਤ

09/26/2023 3:09:26 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਸ਼ਰਤਾਂ 'ਚ ਢਿੱਲ ਦੇ ਦਿੱਤੀ ਹੈ। ਅਦਾਲਤ ਨੇ ਇਹ ਢਿੱਲ ਉਨ੍ਹਾਂ ਨੂੰ ਆਪਣੀ ਬੀਮਾਰ ਮਾਂ ਦੀ ਦੇਖਭਾਲ ਅਤੇ ਆਪਣੀ ਧੀ ਦੇ ਇਲਾਜ ਲਈ ਦਿੱਲੀ ਜਾਣ ਅਤੇ ਉੱਥੇ ਰਹਿਣ ਦੀ ਆਗਿਆ ਦੇ ਦਿੱਤੀ ਹੈ। 

ਇਹ ਵੀ ਪੜ੍ਹੋ-  ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

ਜਸਟਿਸ ਸੂਰਈਆਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਟੀਸ਼ਨਕਰਤਾ ਵਲੋਂ ਪੇਸ਼ ਸੀਨੀਅਰ ਵਕੀਲ ਸਿਧਾਰਥ ਦਵੇ ਦੀਆਂ ਦਲੀਲਾਂ ਸੁਣਨ ਮਗਰੋਂ ਇਹ ਹੁਕਮ ਪਾਸ ਕੀਤਾ। ਬੈਂਚ ਨੇ ਪਟੀਸ਼ਨਕਰਤਾ ਨੂੰ ਆਗਿਆ ਦੇਣ ਨਾਲ ਹੀ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਜਨਤਕ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ ਜਾਂ ਵਿਚਾਰ ਅਧੀਨ ਮਾਮਲੇ ਦੇ ਸਬੰਧ 'ਚ ਮੀਡੀਆ ਨੂੰ ਸੰਬੋਧਿਤ ਨਹੀਂ ਕਰ ਸਕਣਗੇ। ਬੈਂਚ ਨੇ ਆਸ਼ੀਸ਼ 'ਤੇ ਦਿੱਲੀ-ਐੱਨ. ਸੀ. ਆਰ. ਵਿਚ ਐਂਟਰੀ ਕਰਨ ਤੋਂ ਰੋਕ ਦੀ ਪਹਿਲਾਂ ਦੀ ਸ਼ਰਤ ਹਟਾ ਦਿੱਤੀ ਹੈ। ਅਦਾਲਤ ਨੇ ਹਾਲਾਂਕਿ ਇਹ ਵੀ ਕਿਹਾ ਕਿ ਮੁਲਜ਼ਮ ਆਸ਼ੀਸ਼ ਦੇ ਉੱਤਰ ਪ੍ਰਦੇਸ਼ 'ਚ ਐਂਟਰੀ 'ਤੇ ਰੋਕ ਅਜੇ ਵੀ ਜਾਰੀ ਰਹੇਗੀ। 

ਇਹ ਵੀ ਪੜ੍ਹੋ-  ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ

ਕੀ ਹੈ ਪੂਰਾ ਮਾਮਲਾ? 

ਇਹ ਮਾਮਲਾ ਕੇਂਦਰ ਦੇ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧੀ ਪ੍ਰਦਰਸ਼ਨ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਹਿੰਸਾ ਭੜਕਨ ਮਗਰੋਂ 3 ਅਕਤੂਬਰ 2021 ਨੂੰ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੂੰ ਕੁਚਲ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Tanu

This news is Content Editor Tanu