ਜੰਮੂ-ਕਸ਼ਮੀਰ ਤੋਂ ਭਲਕੇ ਵੱਖ ਹੋਵੇਗਾ ਲੱਦਾਖ, ਬਣੇਗਾ ਕੇਂਦਰ ਸ਼ਾਸਿਤ ਖੇਤਰ

10/29/2019 10:49:40 PM

ਜੰਮੂ – 31 ਅਕਤੂਬਰ ਨੂੰ ਲੱਦਾਖ ਜੰਮੂ-ਕਸ਼ਮੀਰ ਤੋਂ ਵੱਖ ਹੋ ਕੇ ਕੇਂਦਰ ਸ਼ਾਸਿਤ ਖੇਤਰ ਬਣ ਜਾਏਗਾ। ਫਿਰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪ੍ਰਸ਼ਾਸਨ ਵੱਖ-ਵੱਖ ਹੋ ਜਾਣਗੇ। ਦੋਵਾਂ ਦੇ ਵੱਖਰੇ-ਵੱਖਰੇ ਉਪ ਰਾਜਪਾਲ ਹੋਣਗੇ। ਇਸ ਦੇ ਨਾਲ ਹੀ ਮਹਾਰਾਜਾ ਗੁਲਾਬ ਸਿੰਘ ਦੇ 175 ਸਾਲ ਪੁਰਾਣੇ ਸੂਬੇ ਦਾ ਇਕ ਵੱਡਾ ਹਿੱਸਾ ਵੱਖ ਹੋ ਜਾਏਗਾ, ਜਦਕਿ ਕਸ਼ਮੀਰ ਦੇ ਹੀ ਇਕ ਹੋਰ ਵੱਡੇ ਹਿੱਸੇ’ਤੇ ਪਾਕਿਸਤਾਨ ਨੇ 1947 ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਭਾਰਤ ਨਾਲ ਰਲੇਵੇਂ ਬਾਰੇ ਇਕ ਚਿੱਠੀ ’ਤੇ ਹਸਤਾਖਰ ਕੀਤੇ ਸਨ ਅਤੇ ਉਸ ਤੋਂ ਅਗਲੇ ਦਿਨ 27 ਅਕਤੂਬਰ ਨੂੰ ਭਾਰਤੀ ਫੌਜੀ ਸ਼੍ਰੀਨਗਰ ਪਹੁੰਚ ਗਏ ਸਨ। ਉਸ ਸਾਲ ਕਈ ਵਿਦੇਸ਼ੀ ਚਾਲਾਂ ਕਾਰਣ ਫੌਜੀਆਂ ਦੇ ਵਧਦੇ ਕਦਮ ਰੋਕ ਦਿੱਤੇ ਗਏ। ਇਕ ਜਨਵਰੀ 1949 ਨੂੰ ਗੋਲੀਬੰਦੀ ਕਾਰਣ ਜੰਮੂ-ਕਸ਼ਮੀਰ ਸੂਬਾ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂਦਾ ਸ਼ਿਕਾਰ ਹੋ ਗਿਆ। ਹੁਣ ਮੋਦੀ ਸਰਕਾਰ ਨੇ ਬੇਮਿਸਾਲ ਹਿੰਮਤ ਵਿਖਾ ਕੇ ਵੱਖਵਾਦ ਦੀ ਇਕ ਵੱਡੀ ਕੰਧ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਖਤਮ ਕਰ ਦਿੱਤਾ ਹੈ। ਨਾਲ ਹੀ ਲੱਦਾਖ ਨੂੰ ਇਕ ਵੱਖਰਾ ਕੇਂਦਰ ਸ਼ਾਸਿਤ ਸੂਬਾ ਬਣਾ ਦਿੱਤਾ ਹੈ। ਜੰਮੂ-ਕਸ਼ਮੀਰ ਵੀ ਹੁਣ ਕੇਂਦਰ ਸ਼ਾਸਿਤ ਸੂਬਾ ਕਹਾਏਗਾ।

Inder Prajapati

This news is Content Editor Inder Prajapati