ਲੱਦਾਖ ''ਚ ਹਿੰਸਕ ਝੜਪ ਦੇ 3 ਦਿਨ ਬਾਅਦ ਚੀਨ ਨੇ 10 ਭਾਰਤੀ ਜਵਾਨਾਂ ਨੂੰ ਕੀਤਾ ਰਿਹਾਅ

06/19/2020 1:07:35 PM

ਨੈਸ਼ਨਲ ਡੈਸਕ- ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਹਿੰਸਕ ਸੰਘਰਸ਼ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ। ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਅਤੇ ਮਤਭੇਦਾਂ ਨੂੰ ਗੱਲਬਾਤ ਦੇ ਮਾਧਿਅਮ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਾ ਅਸਰ ਹੁਣ ਦਿੱਸਦਾ ਹੋਇਆ ਦਿਖਾਈ ਦੇ ਰਿਹਾ ਹੈ। ਚੀਨ ਨੇ ਹੁਣ 10 ਭਾਰਤੀ ਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਨੂੰ ਹਿੰਸਕ ਝੜਪ ਦੌਰਾਨ ਫੜ ਲਿਆ ਗਿਆ ਸੀ। ਖਬਰਾਂ ਅਨੁਸਾਰ ਚੀਨ ਨੇ 2 ਅਧਿਕਾਰੀਆਂ ਸਮੇਤ 10 ਫੌਜੀਆਂ ਨੂੰ ਤਿੰਨ ਦਿਨ ਦੀ ਗੱਲਬਾਤ ਤੋਂ ਬਾਅਦ ਰਿਹਾਅ ਕਰਵਾ ਲਿਆ ਗਿਆ ਹੈ। ਹਾਲਾਂਕਿ ਫੌਜ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਜੁਲਾਈ 1962 'ਚ ਚੀਨੀ ਫੌਜ ਨੇ ਭਾਰਤੀ ਫੌਜੀਆਂ ਨੂੰ ਬੰਦੀ ਬਣਾਇਆ ਸੀ। ਗਲਵਾਨ ਘਾਟੀ 'ਚ ਯੁੱਧ ਦੌਰਾਨ ਕਰੀਬ 30 ਭਾਰਤੀ ਜਵਾਨ ਸ਼ਹੀਦ ਹੋਏ ਸਨ ਅਤੇ ਦਰਜਨਾਂ ਜਵਾਨਾਂ ਨੂੰ ਚੀਨੀ ਫੌਜ ਨੇ ਫੜ ਲਿਆ ਸੀ, ਜਿਨ੍ਹਾਂ ਨੂੰ ਬਾਅਦ 'ਚ ਰਿਹਾਅ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ 15 ਜੂਨ ਦੀ ਰਾਤ ਨੂੰ ਭਾਰਤੀ ਫੌਜ ਦਾ ਇਕ ਦਲ ਗਲਵਾਨ ਘਾਟੀ ਦੇ ਪੈਟਰੋਲਿੰਗ ਪੁਆਇੰਟ 14 'ਤੇ ਚੀਨੀ ਫੌਜ ਨਾਲ ਗੱਲ ਕਰਨ ਗਿਆ ਸੀ। ਇਸ ਦੌਰਾਨ ਚੀਨੀ ਫੌਜੀਆਂ ਦੇ ਦਲ 'ਤੇ ਹਮਲਾ ਕਰ ਦਿੱਤਾ। ਇਸ ਖੂਨੀ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ।

DIsha

This news is Content Editor DIsha