ਹਿਮਾਚਲ : ਕੁੱਲੂ ''ਚ ਜ਼ਮੀਨ ਖਿਸਕਣ ਕਾਰਨ ਆਵਾਜਾਈ ਠੱਪ

08/19/2019 12:43:53 PM

ਕੁੱਲੂ— ਭਾਰੀ ਮੀਂਹ ਕਾਰਨ ਉੱਤਰ ਭਾਰਤ 'ਚ ਹਾਹਾਕਾਰ ਮਚੀ ਹੋਈ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਦੇ ਨਾਲ-ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੁੱਲੂ 'ਚ ਜ਼ਮੀਨ ਖਿਸਕਣ ਕਾਰਨ ਸਰਸਾੜੀ ਨੇੜੇ ਭੂੰਤਰ-ਮਣੀਕਰਨ ਰੋਡ 'ਤੇ ਆਵਾਜਾਈ ਬੰਦ ਹੋ ਗਈ ਹੈ।

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਕਈ ਥਾਂਵਾਂ 'ਤੇ ਸੜਕ ਸੰਪਰਕ ਟੁੱਟ ਗਿਆ ਹੈ। ਮੀਂਹ ਦੇ ਮੌਸਮ ਵਿਚ ਜੇਕਰ ਕੋਈ ਕੁੱਲੂ-ਮਨਾਲੀ ਜਾਣਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਪਲਾਨਿੰਗ ਨਾ ਬਣਾਉ ਤਾਂ ਚੰਗਾ ਹੋਵੇਗਾ। ਕਿਉਂਕਿ ਜ਼ਿਆਦਾ ਮੀਂਹ ਕਾਰਨ ਕੁੱਲੂ ਮਨਾਲੀ 'ਚ ਜ਼ਮੀਨ ਖਿਸਕਣ ਦੀਆਂ ਸੂਚਨਾਵਾਂ ਸਾਹਮਣੇ ਆ ਰਹੀਆਂ ਹਨ, ਇਸ ਲਈ ਇਸ ਮੌਸਮ ਵਿਚ ਕੁੱਲੂ ਮਨਾਲੀ ਘੁੰਮਣ ਦਾ ਪ੍ਰੋਗਰਾਮ ਨਾ ਬਣਾਉ।

Tanu

This news is Content Editor Tanu