ਸਮਰਥਨ ਹਾਸਲ ਕਰਨ ਲਈ ਕੋਵਿੰਦ ਅੱਜ ਤੋਂ ਕਰਨਗੇ ਦੇਸ਼ ਪੱਧਰੀ ਦੌਰਾ, ਯੂ. ਪੀ. ਤੋਂ ਸ਼ੁਰੂਆਤ

06/24/2017 10:28:48 PM

ਨਵੀਂ ਦਿੱਲੀ— ਆਉਣ ਵਾਲੀ 17 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਉੇਤਰ ਪ੍ਰਦੇਸ਼ ਵਿਧਾਨ ਸਭਾ ਵਿਚ ਤਿਆਰੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੋਵਿੰਦ ਐਤਵਾਰ ਤੋਂ ਆਪਣੇ ਲਈ ਸਮਰਥਨ ਹਾਸਲ ਕਰਨ ਲਈ ਦੇਸ਼ ਪੱਧਰੀ ਦੌਰਾ ਕਰਨਗੇ ਜਿਸ ਦੀ ਸ਼ੁਰੂਆਤ ਉਹ ਲਖਨਊ ਤੋਂ ਕਰਨਗੇ। ਇਸ ਦੌਰਾਨ ਭਾਜਪਾ ਦੇ ਸੂਤਰਾਂ ਅਨੁਸਾਰ ਰਾਜਗ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਤਵਾਰ ਨੂੰ ਰਾਜਧਾਨੀ ਲਖਨਊ ਆ ਰਹੇ ਹਨ ਅਤੇ ਉਹ ਇਥੇ ਦੋਵਾਂ ਸਦਨਾਂ ਦੇ ਮੈਂਬਰਾਂ ਕੋਲੋਂ ਆਪਣੇ ਲਈ ਸਮਰਥਨ ਮੰਗਣਗੇ। ਉਹ ਉਤਰ ਪ੍ਰਦੇਸ਼ ਵਿਚ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਦੇ ਇਲਾਵਾ ਸਹਿਯੋਗੀ ਪਾਰਟੀਆਂ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲਣਗੇ ਅਤੇ ਉਸ ਦੇ ਮਗਰੋਂ ਉਹ ਸ਼ਾਮ ਨੂੰ ਉਤਰਾਖੰਡ ਲਈ ਨਿਕਲ ਜਾਣਗੇ।