ਕੋਲਕਾਤਾ ਪੁੱਜੇ ਭਾਰਤ ਦੇ ਪਹਿਲੇ ਪਲਾਗਰ ਰਿਪੂ ਦਮਨ, ਮੋਦੀ ਵੀ ਕਰ ਚੁਕੇ ਹਨ ਤਾਰੀਫ਼

10/08/2019 2:07:12 PM

ਕੋਲਕਾਤਾ— ਭਾਰਤ ਦੇ ਪਹਿਲੇ ਪਲਾਗਰ ਰਿਪੂ ਦਮਨ ਬੇਵਲੀ ਮੰਗਲਵਾਰ ਨੂੰ ਆਪਣੇ ਮਿਸ਼ਨ 'ਰਨ ਟੂ ਮੇਕ ਇੰਡੀਆ ਲਿਟਰ ਫਰੀ' ਦੇ ਅਧੀਨ ਕੋਲਕਾਤਾ 'ਚ ਹਨ। ਇਸ ਮਿਸ਼ਨ ਦੇ ਅਧੀਨ ਉਹ ਦੌੜਨ ਦੇ ਨਾਲ ਪੂਰੇ ਭਾਰਤ ਦੇ 50 ਸ਼ਹਿਰਾਂ ਦੀ ਸਫ਼ਾਈ ਕਰ ਰਹੇ ਹਨ। ਪਲਾਗਿੰਗ 'ਚ ਜੋਗਿੰਗ ਕਰਦੇ ਹੋਏ ਕੂੜਾ ਚੁੱਕਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਿਪੂ ਦਮਨ ਦੇ ਇਸ ਅਨੋਖੇ ਮਿਸ਼ਨ ਦੇ ਮੁਰੀਦ ਹਨ। ਆਪਣੇ ਇਸ ਮਿਸ਼ਨ ਲਈ ਉਨ੍ਹਾਂ ਨੇ ਕੋਲਕਾਤਾ ਨੂੰ ਕਿਉਂ ਚੁਣਿਆ, ਇਸ ਸਵਾਲ ਦੇ ਜਵਾਬ 'ਚ ਰਿਪੂ ਦਮਨ ਕਹਿੰਦੇ ਹਨ,''ਅਸੀਂ ਇਸ ਮਹੀਨੇ ਕੋਲਕਾਤਾ ਨੂੰ ਚੁਣਿਆ ਕਿਉਂਕਿ ਦੁਰਗਾ ਪੂਜਾ ਉਤਸਵ 'ਚ ਲੋਕ ਖੂਬ ਖਾਂਦੇ-ਪੀਂਦੇ ਹਨ, ਇਸ ਤਰ੍ਹਾਂ ਕਾਫ਼ੀ ਕੂੜਾ ਇਕੱਠਾ ਹੋ ਜਾਂਦਾ ਹੈ। ਅਸੀਂ ਪੰਡਾਲ ਸਾਫ਼ ਕਰ ਕੇ ਲੋਕਾਂ ਨੂੰ ਸੰਦੇਸ਼ ਦੇਵਾਂਗੇ ਕਿ ਕੂੜਾ ਨਾ ਫੈਲਾਓ।''

3 ਨਵੰਬਰ ਨੂੰ ਦਿੱਲੀ 'ਚ ਖਤਮ ਕਰਨਗੇ ਆਪਣੀ ਮੁਹਿੰਮ
ਉਨ੍ਹਾਂ ਨੇ ਅੱਗੇ ਦੱਸਿਆ,''ਕੱਲ ਯਾਨੀ ਬੁੱਧਵਾਰ ਨੂੰ ਅਸੀਂ ਖੜਗਪੁਰ ਜਾਵਾਂਗੇ ਅਤੇ 3 ਨਵੰਬਰ ਨੂੰ ਦਿੱਲੀ 'ਚ ਆਪਣੀ ਮੁਹਿੰਮ ਖਤਮ ਕਰਾਂਗੇ। ਅਸੀਂ ਇਹ ਨਹੀਂ ਕਹਿੰਦੇ ਕਿ ਲੋਕ ਕੂੜਾ ਸਾਫ਼ ਕਰਨ, ਸਗੋਂ ਅਸੀਂ ਚਾਹੁੰਦੇ ਹਾਂ ਕਿ ਲੋਕ ਜ਼ਿੰਮੇਵਾਰ ਬਣਨ ਅਤੇ ਕੂੜਾ ਫੈਲਾਉਣਾ ਬੰਦ ਕਰਨ। ਸਾਨੂੰ ਸ਼ਿਕਾਇਤੀ ਰਵੱਈਆ ਛੱਡਣਾ ਚਾਹੀਦਾ, ਆਖਰ ਅਸੀਂ ਵੀ ਇਸ ਕੂੜੇ ਅਤੇ ਗੰਦਗੀ ਲਈ ਜ਼ਿੰਮੇਵਾਰ ਹਾਂ।''

ਕੀ ਹੈ ਪਲਾਗਿੰਗ
ਪਲਾਗਿੰਗ ਦਰਅਸਲ ਜੋਗਿੰਗ ਅਤੇ ਕੂੜਾ ਚੁੱਕਣ ਦੀ ਮਿਲੀ-ਜੁਲੀ ਪ੍ਰਕਿਰਿਆ ਹੈ, ਜਿਸ 'ਚ ਜੋਗਿੰਗ ਕਰਦੇ ਹੋਏ ਕੂੜਾ ਚੁੱਕਿਆ ਜਾਂਦਾ ਹੈ। ਇਸੇ ਕਸਰਤ ਦੇ ਤੌਰ 'ਤੇ ਵੀ ਲੋਕਪ੍ਰਿਯਤਾ ਮਿਲੀ ਹੈ, ਕਿਉਂਕਿ ਇਸ 'ਚ ਦੌੜਨ, ਝੁੱਕਣ ਵਰਗੇ ਕੰਮ ਲਗਾਤਾਰ ਕਰਨੇ ਪੈਂਦੇ ਹਨ।

ਮੋਦੀ ਕਰ ਚੁਕੇ ਹਨ ਤਾਰੀਫ਼
ਦੱਸਣਯੋਗ ਹੈ ਕਿ ਮੋਦੀ ਨੇ ਵੀ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਰਿਪੂ ਦਮਨ ਦੇ ਇਸ ਅਨੋਖੇ ਮਿਸ਼ਨ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਨੇ ਕਿਹਾ,''ਪਲਾਗਿੰਗਗ ਕਰ ਕੇ ਰਿਪੂ ਦਮਨ ਬੇਲਵੀ ਨੇ ਅਨੋਖੀ ਪਹਿਲ ਕੀਤੀ ਹੈ। ਜਦੋਂ ਮੈਂ ਇਹ ਪਹਿਲੀ ਵਾਰ ਸੁਣਿਆ ਤਾਂ ਮੇਰੇ ਲਈ ਇਹ ਇਕ ਨਵਾਂ ਸ਼ਬਦ ਸੀ। ਵਿਦੇਸ਼ਾਂ 'ਚ ਪਲਾਗਿੰਗ ਹੁੰਦੀ ਰਹਿੰਦੀ ਹੈ ਪਰ ਭਾਰਤ 'ਚ ਰਿਪੂ ਦਮਨ ਨੇ ਇਸ ਨੂੰ ਮਸ਼ਹੂਰ ਕਰ ਦਿੱਤਾ ਹੈ।''

DIsha

This news is Content Editor DIsha