ਪਤੰਗ ਦੀ ਡੋਰ ਨਾਲ ਕੱਟਿਆ ਗਿਆ ਨੌਜਵਾਨ ਦਾ ਗਲਾ, ਲੱਗੇ 27 ਟਾਂਕੇ (ਤਸਵੀਰਾਂ)

01/14/2017 10:18:19 AM

ਗੁਜਰਾਤ— ਮਹੇਸਾਣਾ ਜ਼ਿਲੇ ਦੇ ਗੋਰਾਦ ਪਿੰਡ ਦਾ ਇਕ ਜੋੜਾ ਬਾਈਕ ''ਤੇ ਮਾਤਾਜੀ ਦੇ ਦਰਸ਼ਨ ਲਈ ਜਾ ਰਿਹਾ ਸੀ, ਉਦੋਂ ਪਿੱਪਲ ਕੋਲ ਬਾਈਕ ਚਾਲਕ ਨੌਜਵਾਨ ਦੇ ਗਲੇ ''ਤੇ ਪਤੰਗ ਦੀ ਡੋਰ ਆ ਗਈ। ਜਿਸ ਨਾਲ ਉਸ ਦਾ ਗਲਾ ਅੱਗੇ ਦੇ ਹਿੱਸੇ ਤੋਂ ਬੁਰੀ ਤਰ੍ਹਾਂ ਕੱਟ ਗਿਆ। ਉਸ ਨੂੰ ਗੰਭੀਰ ਹਾਲਤ ''ਚ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਨੂੰ 27 ਟਾਂਕੇ ਲੱਗੇ।
ਮਹੇਸਾਣਾ ਤਹਿਸੀਲ ਦੇ ਗੋਰਾਦ ਪਿੰਡ ਦੇ ਰਮੇਸ਼ਭਾਈ ਤੁਲਸੀਭਾਈ ਰਾਵਲ ਪਤਨੀ ਜਸ਼ੀਬੇਨ ਨਾਲ ਬਾਈਕ ''ਤੇ ਹਾਰੀਜ ਦੇ ਖਾਖੜੀ ਪਿੰਡ ''ਚ ਸਤੀ ਮਾਤਾ ਦੇ ਦਰਸ਼ਨ ਲਈ ਜਾ ਰਿਹਾ ਸੀ। ਦੁਪਹਿਰ 12 ਵਜੇ ਪਿੱਪਲ ਕੋਲ ਅਚਾਨਕ ਪਤੰਗ ਦੀ ਡੋਰ ਉਸ ਦੇ ਗਲੇ ''ਚ ਫੱਸ ਗਈ, ਜਿਸ ਨਾਲ ਗਲੇ ''ਚੋਂ ਖੂਨ ਦਾ ਫੁਆਰਾ ਫੁੱਟ ਗਿਆ। ਰਮੇਸ਼ ਭਾਈ ਨੇ ਤੁਰੰਤ ਗੱਡੀ ਰੋਕ ਦਿੱਤੀ ਪਰ ਖੂਨ ਦਾ ਨਿਕਲਣਾ ਜਾਰੀ ਰਿਹਾ, ਉਸ ਨੂੰ ਤੁਰੰਤ ਚਾਣਸਮਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਪਾਟਨ ਜਾਣ ਲਈ ਕਿਹਾ ਗਿਆ। ਪਾਟਨ ਦੀ ਹਸਪਤਾਲ ''ਚ ਉਸ ਨੂੰ 27 ਟਾਂਕੇ ਲੱਗੇ। ਇਸ ਸੰਬੰਧ ''ਚ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦੀ ਸਫੇਦ ਨੱਸ ਕੱਟਣ ਤੋਂ ਬਚ ਗਈ, ਇਸ ਲਈ ਉਸ ਦੀ ਜਾਨ ਵੀ ਬਚ ਗਈ ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਸੀ। ਹੁਣ ਉਸ ਨੂੰ ਕੋਈ ਖਤਰਨਾ ਨਹੀਂ ਹੈ। ਇਸ ਹਾਦਸੇ ''ਚ ਰਮੇਸ਼ ਭਾਈ ਦੀ ਪਤਨੀ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ।

Disha

This news is News Editor Disha