ਕੀਰਤੀ ਆਜ਼ਾਦ ਹੋਏ ਕਾਂਗਰਸ ''ਚ ਸ਼ਾਮਲ

02/18/2019 11:58:00 AM

ਨਵੀਂ ਦਿੱਲੀ— ਭਾਜਪਾ ਤੋਂ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ 'ਚ ਸ਼ਾਮਲ ਹੋ ਗਏ। ਆਜ਼ਾਦ ਨੇ ਸੋਮਵਾਰ ਦੀ ਸਵੇਰ ਗਾਂਧੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰਵਾਈ। ਬਾਅਦ 'ਚ ਆਜ਼ਾਦ ਨੇ ਟਵੀਟ ਕਰ ਕੇ ਕਿਹਾ,''ਅੱਜ ਸਵੇਰੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਮੈਨੂੰ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰਵਾਈ। ਮੈਂ ਮਿਥੀਲਾ ਦੀ ਪਰੰਪਰਾ 'ਚ ਉਨ੍ਹਾਂ ਨੂੰ ਮਖਾਨਿਆਂ ਦੀ ਮਾਲਾ, ਟੋਪੀ, ਚਾਦਰ ਭੇਟ ਕਰ ਕੇ ਸਨਮਾਨਤ ਕੀਤਾ।''ਦਰਅਸਲ ਬੀਤੇ ਸ਼ੁੱਕਰਵਾਰ ਨੂੰ ਹੀ ਆਜ਼ਾਦ ਨੇ ਕਾਂਗਰਸ 'ਚ ਸ਼ਾਮਲ ਹੋਣਾ ਸੀ ਪਰ ਪੁਲਵਾਮਾ ਅੱਤਵਾਦੀ ਹਮਲੇ ਕਾਰਨ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਜ਼ਾਦ ਪਿਛਲੀਆਂ ਲੋਕ ਸਭਾ ਚੋਣਾਂ 'ਚ ਬਿਹਾਰ ਦੇ ਦਰਭੰਗਾ ਤੋਂ ਚੁਣੇ ਗਏ ਸਨ। ਉਨ੍ਹਾਂ ਨੂੰ 2015 'ਚ ਭਾਜਪਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਸਨ।ਬਿਹਾਰ ਦੇ ਪੂਰਨੀਆ 'ਚ ਜਨਮੇ ਆਜ਼ਾਦ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭਾਗਵਤ ਝਾਅ ਆਜ਼ਾਦ ਦੇ ਬੇਟੇ ਹਨ। ਕੀਰਤੀ ਆਜ਼ਾਦ ਦਾ ਪੂਰਾ ਨਾਂ ਕੀਰਤੀਵਰਧਨ ਭਾਗਵਤ ਝਾਅ ਆਜ਼ਾਦ ਹੈ। ਰਾਜਨੀਤੀ 'ਚ ਕਦਮ ਰੱਖਣ ਤੋਂ ਪਹਿਲਾਂ ਉਹ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਰਹਿ ਚੁਕੇ ਹਨ। ਕੀਰਤੀ ਆਜ਼ਾਦ ਦੇ 2 ਬੇਟੇ ਹਨ- ਸੋਮਿਆਵਰਧਨ ਅਤੇ ਸੂਰਿਆਵਰਨਧ ਆਜ਼ਾਦ। ਦੋਵੇਂ ਕ੍ਰਿਕਟ ਖੇਡਦੇ ਹਨ, ਉਹ ਦੋਵੇਂ ਵੱਖ-ਵੱਖ ਉਮਰ ਵਰਗਾਂ 'ਚ ਦਿੱਲੀ ਕ੍ਰਿਕਟ ਟੀਮ ਦਾ ਪ੍ਰਤੀਨਿਧੀਤੱਵ ਕਰ ਚੁਕੇ ਹਨ।

DIsha

This news is Content Editor DIsha