ਸਿਰਫ ਇਕ ਟੈਸਟ ਰਾਹੀਂ 10 ਮਿੰਟ ''ਚ ਹਰ ਤਰ੍ਹਾਂ ਦੇ ਕੈਂਸਰ ਦਾ ਲੱਗੇਗਾ ਪਤਾ!

12/07/2018 5:14:48 PM

ਨਵੀਂ ਦਿੱਲੀ— ਆਸਟ੍ਰੇਲੀਆ 'ਚ ਵਿਗਿਆਨੀਆਂ ਨੇ ਇਕ ਅਜਿਹਾ ਟੈਸਟ ਵਿਕਸਿਤ ਕੀਤਾ ਹੈ, ਜਿਸ ਰਾਹੀਂ ਸਿਰਫ 10 ਮਿੰਟ ਦੇ ਟੈਸਟ ਦੇ ਅੰਦਰ ਹੀ ਹਰ ਤਰ੍ਹਾਂ ਕੈਂਸਰ ਦਾ ਪਤਾ ਲੱਗ ਜਾਵੇਗਾ। ਉਂਝ ਤਾਂ ਇਹ ਟੈਸਟ ਫਿਲਹਾਲ ਐਕਸਪੈਰੀਮੈਂਟ ਦੀ ਸਟੇਜ 'ਚ ਹੈ ਪਰ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ 200 ਸੈਂਪਲ ਦੀ ਜਾਂਚ ਦੌਰਾਨ ਇਹ ਟੈਸਟ 90 ਫੀਸਦੀ ਐਕਊਰੇਟ ਸਾਬਤ ਹੋਇਆ ਹੈ।

ਵਿਗਿਆਨੀਆਂ ਨੇ ਇਹ ਖੋਜ ਕਵੀਂਸਲੈਂਡ ਯੂਨੀਵਰਸਿਟੀ 'ਚ ਕੀਤੀ ਗਈ, ਜਿਸ 'ਚ ਮਰੀਜ ਦੇ ਖੂਨ ਦਾ ਸੈਂਪਲ ਲਿਆ ਜਾਂਦਾ ਹੈ। ਇਸ ਤੋਂ ਬਾਅਦ ਮਾਲਕਿਊਲਸ ਦੇ ਪੈਟਰਨ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨੂੰ ਮੇਥਾਈਲ ਗਰੁੱਪ ਕਹਿੰਦੇ ਹਨ। ਦੱਸ ਦਈਏ ਕਿ ਇਸ ਮਾਲੀਕਿਊਲਸ ਨਾਲ ਹੀ ਡੀ. ਐੱਨ. ਏ. ਬਣਿਆ ਹੁੰਦਾ ਹੈ। ਆਪਣੀ ਇਸ ਖੋਜ 'ਚ ਵਿਗਿਆਨੀਆਂ ਨੇ ਰੰਗ ਬਦਲਣ ਵਾਲੇ ਫਲਿਊਡ ਦੀ ਵਰਤੋਂ ਕੀਤੀ, ਜਿਸ ਰਾਹੀਂ ਖੂਨ 'ਚ ਮੌਜੂਦ ਖਤਰਨਾਕ ਸੈੱਲਸ ਦੀ ਮੌਜੂਦਗੀ ਦਾ ਪਤਾ ਲਗਦਾ ਹੈ। ਹਾਲਾਂਕਿ ਹਾਲੇ ਇਸ ਟੈਸਟ ਨੂੰ ਹੋਰ ਪ੍ਰਮਾਣਿਕਤਾ ਦੀ ਲੋੜ ਹੈ ਅਤੇ ਉਸ ਤੋਂ ਬਾਅਦ ਇਹ ਕਾਰੋਬਾਰਿਕ ਰੂਪ ਨਾਲ ਹਸਪਤਾਲਾਂ ਅਤੇ ਕਲੀਨਿਕਸ 'ਚ ਕੀਤਾ ਜਾਣਾ ਸ਼ੁਰੂ ਹੋਵੇਗਾ।   

Neha Meniya

This news is Content Editor Neha Meniya