ਭਰਾ ਦੇ ਵਿਆਹ ਤੋਂ ਅਗਲੇ ਦਿਨ ਕਰ 'ਤਾ ਕਾਂਡ, ਲਾੜੀ ਸਣੇ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ

06/24/2023 10:42:46 AM

ਮੈਨਪੁਰੀ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਮੈਨਪੁਰੀ ਜ਼ਿਲ੍ਹੇ ਦੇ ਇਕ ਪਿੰਡ 'ਚ ਸ਼ਨੀਵਾਰ ਤੜਕੇ ਇਕ ਨੌਜਵਾਨ ਨੇ ਆਪਣੇ ਪਰਿਵਾਰ ਦੇ ਚਾਰ ਜੀਆਂ ਸਣੇ 5 ਲੋਕਾਂ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੈਨਪੁਰੀ ਦੇ ਪੁਲਸ ਸੁਪਰਡੈਂਟ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 5 ਵਜੇ ਸੂਚਨਾ ਮਿਲੀ ਕਿ ਕਿਸ਼ਨੀ ਥਾਣਾ ਖੇਤਰ ਦੇ ਗੋਕੁਲਪੁਰ ਅਰਸਾਰਾ ਵਾਸੀ ਸ਼ਿਵਵੀਰ ਯਾਦਵ (28) ਨੇ ਆਪਣੇ ਭਰਾ ਭੁੱਲਣ ਯਾਦਵ (25) ਅਤੇ ਸੋਨੂੰ ਯਾਦਵ (21), ਸੋਨੂੰ ਦੀ ਪਤਨੀ ਸੋਨੀ (20), ਆਪਣੇ ਜੀਜੇ ਸੌਰਭ (23) ਅਤੇ ਫਿਰੋਜ਼ਾਬਾਦ ਵਾਸੀ ਦੋਸਤ ਦੀਪਕ (20) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਆਪਣੀ ਪਤਨੀ ਡੋਲੀ (24) ਅਤੇ ਮਾਮੀ ਸੁਸ਼ਮਾ (35) ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਨਵੀਂ ਨੂੰਹ ਸੋਨੀ (20) ਦੇ ਆਉਣ ਨਾਲ ਖੁਸ਼ੀਆਂ ਦਾ ਮਾਹੌਲ ਸੀ। ਦੇਰ ਰਾਤ ਤੱਕ ਸਾਰੇ ਲੋਕ ਡੀਜੇ ਲਗਾ ਕੇ ਨੱਚ ਰਹੇ ਸਨ। ਇਸ ਦੌਰਾਨ ਸੋਨੂੰ ਦੇ ਵੱਡੇ ਭਰਾ ਸ਼ਿਵਵੀਰ ਨੇ ਸਾਰਿਆਂ ਨੂੰ ਕੋਲਡ ਡਰਿੰਕ 'ਚ ਕੋਈ ਨਸ਼ੇ ਦੀ ਗੋਲੀ ਮਿਲਾ ਕੇ ਪਿਲਾ ਦਿੱਤੀ। ਸਾਰਿਆਂ ਦੇ ਬੇਹੋਸ਼ ਹੋਣ ਤੋਂ ਬਾਅਦ ਸ਼ਿਵਵੀਰ ਨੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਵਿਆਹ ਕਰਨ ਦੇ ਚੱਕਰ 'ਚ ਤਾਂਤਰਿਕਾਂ ਨੂੰ ਲੈ ਕੇ ਪ੍ਰੇਮੀ ਘਰ ਪੁੱਜੀ ਪ੍ਰੇਮਿਕਾ, ਫਿਰ ਜੋ ਹੋਇਆ ਜਾਣ ਹੋਵੋਗੇ ਹੈਰਾਨ

ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਸ਼ਿਵਵੀਰ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਮੈਨਪੁਰੀ 'ਚ ਦਾਖ਼ਲ ਕਰਵਾਇਆ ਗਿਆ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜੀਆਂ ਗਈਆਂ ਹਨ। ਕੁਮਾਰ ਨੇ ਦੱਸਿਆ ਕਿ ਮੌਕੇ 'ਤੇ ਸਥਾਨਕ ਪੁਲਸ ਫ਼ੋਰਸ, ਇੰਚਾਰਜ ਇੰਸਪੈਕਟਰ ਕਿਸ਼ਨੀ, ਫੀਲਡ ਇਕਾਈ ਅਤੇ ਹੋਰ ਮੌਜੂਦ ਹਨ। ਹਾਦਸੇ ਵਾਲੀ ਜਗ੍ਹਾ 'ਤੇ ਖੇਤਰ ਅਧਿਕਾਰੀ ਨਗਰ, ਕਰਹਲ ਅਤੇ ਐੱਸ.ਪੀ. ਮੌਜੂਦ ਹਨ। ਐੱਸ.ਪੀ. ਅਨੁਸਾਰ ਪੁਲਸ ਨੇ ਘਟਨਾ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha