ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਕਰਦਾ ਸੀ ਹਥਿਆਰਾਂ ਦੀ ਸਪਲਾਈ, ਰੁੜਕੀ ਤੋਂ ਗ੍ਰਿਫਤਾਰ

02/03/2020 2:19:04 PM

ਰੁੜਕੀ— ਪੰਜਾਬ ਪੁਲਸ ਅਤੇ ਯੂ. ਪੀ. ਏ. ਟੀ. ਐੱਸ. ਨੇ ਰੁੜਕੀ 'ਚ ਇਕ ਵੱਡੀ ਕਾਰਵਾਈ ਕਰਦਿਆਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਅੱਤਵਾਦੀ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ 'ਚ ਮੇਰਠ ਨਿਵਾਸੀ ਆਸ਼ੀਸ਼ ਨੂੰ ਫੜਿਆ ਹੈ। ਉਸ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਸ 'ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਉਚ ਨੇਤਾ ਹਰਮੀਤ ਸਿੰਘ ਉਰਫ ਹੈਪੀ ਪੀ. ਐੱਚ. ਡੀ. ਦੇ ਸੱਜੇ ਹੱਥ ਗੁਗਨੀ ਗਰੇਵਾਲ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਪੰਜਾਬ ਪੁਲਸ ਨੂੰ ਲੰਬੇ ਸਮੇਂ ਤੋਂ ਉਸ ਦੀ ਭਾਲ ਸੀ। ਦੱਸਣਯੋਗ ਹੈ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੋਕਾਂ 'ਤੇ ਆਰ.ਐੱਸ.ਐੱਸ. ਨੇਤਾ ਬ੍ਰਿਗੇਡੀਅਰ (ਰਿਟਾਇਰਡ) ਜਗਦੀਸ਼ ਕੁਮਾਰ ਗਗਨੇਜਾ ਦੇ ਕਤਲ ਦਾ ਦੋਸ਼ ਹੈ।

ਦੱਸਣਯੋਗ ਹੈ ਕਿ ਕੇ.ਐੱਲ.ਐੱਫ ਦਾ ਮੁਖੀਆ ਹਰਮੀਤ ਸਿੰਘ ਉਰਫ਼ ਹੈਪੀ ਪੀ. ਐੱਚ. ਡੀ. 'ਤੇ ਆਰ.ਐੱਸ.ਐੱਸ. ਅਤੇ ਸ਼ਿਵ ਸੈਨਾ ਦੇ ਕੁਝ ਨੇਤਾਵਾਂ ਦਾ ਕਤਲ ਕਰਨ ਦਾ ਦੋਸ਼ ਸੀ। ਕੁਝ ਦਿਨ ਪਹਿਲਾਂ ਪਾਕਿਸਤਾਨ 'ਚ ਮਾਰਿਆ ਗਿਆ। ਕੇ.ਐੱਲ.ਐੱਫ. ਦੇ ਹੀ ਮੈਂਬਰ ਸੁਖਪ੍ਰੀਤ ਸਿੰਘ ਨੂੰ 23 ਨਵੰਬਰ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਆਸ਼ੀਸ਼ ਬਾਰੇ ਜਾਣਕਾਰੀ ਮਿਲੀ ਸੀ। ਆਸ਼ੀਸ਼ ਨੇ ਦੱਸਿਆ ਕਿ ਗੁਗਨੀ ਗਰੇਵਾਲ ਅਤੇ ਹੋਰ ਕੇ.ਐੱਲ.ਐੱਫ. ਮੈਂਬਰਾਂ ਨਾਲ ਉਸ ਦੀ ਮੁਲਾਕਾਤ ਪਟਿਆਲਾ ਜੇਲ 'ਚ ਹੋਈ ਸੀ। ਉਸ ਨੇ ਸੁਖਬੀਰ ਅਤੇ ਗੁਗਨੀ ਨੂੰ ਕਈ ਵਾਰ ਹਥਿਆਰਾਂ ਦੀ ਸਪਲਾਈ ਕੀਤੀ ਸੀ।

DIsha

This news is Content Editor DIsha