ਕੇਰਲ: ਗਾਂ ਕੱਟਣ ਦੇ ਦੋਸ਼ ''ਤੇ ਕਾਂਗਰਸ ਦੀ ਸਫਾਈ, ਰਾਹੁਲ ਬੋਲੇ-ਜੋ ਹੋਇਆ ਉਹ ਸਵੀਕਾਰ ਨਹੀਂ

05/29/2017 12:39:27 PM

ਨਵੀਂ ਦਿੱਲੀ— ਕੇਂਦਰ ਸਰਕਾਰ ਵੱਲੋਂ ਮਾਰ ਕੇ ਪਸ਼ੂਆਂ ਦੀ ਵੇਚਣ ''ਤੇ ਰੋਕ ਲਗਾਉਣ ਲਈ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ''ਚ ਸਭ ਤੋਂ ਜ਼ਿਆਦਾ ਪ੍ਰਦਰਸ਼ਨ ਕੇਰਲ ''ਚ ਹੋ ਰਿਹਾ ਹੈ। ਜਿੱਥੇ ਦੀ ਕਾਂਗਰਸ ਨੇ ਕੇਂਦਰ ਦੇ ਇਸ ਕਦਮ ਨੂੰ ਫਾਂਸੀਵਾਦੀ ਅਤੇ ਫੈਡਰਲ ਬਣਤਰ ਖਿਲਾਫ ਦੱਸਿਆ ਹੈ। ਇੰਨਾ ਹੀ ਨਹੀਂ ਯੂਥ ਕਾਂਗਰਸ ਦੇ ਵਰਕਰਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ, ਜਿਸ ''ਚ ਕਾਂਗਰਸ ਜਿੰਦਾਬਾਦ ਦੇ ਨਾਰੇ ਲਗਾਉਂਦੇ ਹੋਏ ਗਊਆਂ ਨੂੰ ਕੱਟ ਰਹੇ ਹਨ। ਦੂਜੇ ਪਾਸੇ ਮਸਲੇ ''ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਅਜਿਹੀ ਘਟਨਾ ਹੈ, ਜਿਸ ਦਾ ਸਮਰਥਨ ਕੋਈ ਨਹੀਂ ਕਰ ਸਕਦਾ। ਰਾਹੁਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਰਲ ''ਚ ਸ਼ਨੀਵਾਰ ਨੂੰ ਜੋ ਵੀ ਕੁਝ ਹੋਇਆ ਉਹ ਮੂਰਖਤਾਪੂਰਨ ਅਤੇ ਵਹਿਸ਼ੀ ਹੈ। ਉਹ ਮੈਨੂੰ ਜਾਂ ਕਾਂਗਰਸ ਨੂੰ ਸਵੀਕਾਰ ਨਹੀਂ ਹੈ। ਇਸ ਤੋਂ ਪਹਿਲੇ ਕਾਂਗਰਸ ਦੇ ਸੀਨੀਅਰ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਕਿ ਜੋ ਲੋਕ ਅਜਿਹਾ ਕਰ ਰਹੇ ਹਨ ਉਹ ਸਾਡੀ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ। 
ਪੂਰੇ ਮਸਲੇ ''ਤੇ ਕਾਂਗਰਸ ਵੱਲੋਂ ਬੋਲਦੇ ਹੋਏ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਕਿ ਜੇਕਰ ਕਿਸੇ ਨੇ ਕਿਸੀ ਕਾਨੂੰਨ ਦਾ ਉਲੰਘਣ ਕੀਤਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਡੀਲ ਕੀਤਾ ਜਾਵੇਗਾ। ਕਾਂਗਰਸ ਕਦੀ ਉਸ ਦਾ ਸਮਰਥਨ ਨਹੀਂ ਕਰੇਗੀ ਪਰ ਇਹ ਪ੍ਰਮਾਣਿਤ ਹੋਣਾ ਵੀ ਜ਼ਰੂਰੀ ਹੈ ਕਿ ਜਿਸ ਦਾ ਵੀਡੀਓ ਚੱਲ ਰਿਹਾ ਹੈ ਉਹ ਕਾਂਗਰਸ ਨਾਲ ਹੈ ਕਿ ਨਹੀਂ। ਕੁਝ ਲੋਕਾਂ ਦੇ ਹੱਥ ''ਚ ਯੂਥ ਕਾਂਗਰਸ ਦੇ ਵਰਕਰਾਂ ਨੇ ਪੋਸਟ ਕਰਦੇ ਹੋਏ ਰਾਜਸ਼ੇਖਰਨ ਨੇ ਦੋਸ਼ ਲਗਾਇਆ ਹੈ ਕਿ ਰਾਜ ''ਚ ਯੂਥ ਕਾਂਗਰਸ ਦੇ ਵਰਕਰਾਂ ਨੇ ਸ਼ਰੇਆਮ ਇਕ ਗਊ ਦਾ ਕਤਲ ਕੀਤਾ ਹੈ। ਦਿੱਲੀ ਬੀ.ਜੇ.ਪੀ ਨੇਤਾ ਨੁਪੁਰ ਸ਼ਰਮਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਸਰਵਜਨਿਕ ਤੌਰ ''ਤੇ ਗਊ ਕੱਟਣ ਦੀ ਇਸ ਘਟਨਾ ''ਚ ਸ਼ਾਮਲ ਰਿਜਿਲ ਮਕੁਲਤੀ ਕਾਂਗਰਸ ਦੀ ਟਿਕਟ ''ਤੇ ਚੋਣਾਂ ਵੀ ਲੜ ਚੁੱਕਿਆ ਹੈ।