ਕੇਜਰੀਵਾਲ ਨੇ ਟਵੀਟ ਕਰ ਕੇ ਮੋਦੀ ਨੂੰ ਕਿਹਾ ''ਬੇਸ਼ਰਮ''

02/20/2017 3:30:20 PM

ਨਵੀਂ ਦਿੱਲੀ— ਯੂ.ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਦਲਾਂ ਦਰਮਿਆਨ ਦੋਸ਼ ਲਾਉਣ ਦਾ ਦੌਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਯੂ.ਪੀ. ਦੇ ਫਤਿਹਪੁਰ ''ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਗਠਜੋੜ ਨੂੰ ਲੈ ਕੇ ਨਿਸ਼ਾਨਾ ਸਾਧਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ''ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਐੱਲ.ਪੀ.ਜੀ. ਸਬਸਿਡੀ ਯੋਜਨਾ ਦੀ ਤਰੀਫ ਕਰਦੇ ਹੋਏ ਕਿਹਾ ਸੀ ਕਿ ਮੇਰੀ ਮਾਂ ਨੇ ਲੱਕੜੀ ਦੇ ਚੁੱਲ੍ਹੇ ''ਤੇ ਜ਼ਿੰਦਗੀਭਰ ਖਾਣਾ ਪਕਾਇਆ ਹੈ। ਮੈਂ ਉਸ ਦਰਦ ਨੂੰ ਸਮਝਦਾ ਹਾਂ। ਉਨ੍ਹਾਂ ਦਾ ਦਰਦ ਮੈਂ ਦੇਖਿਆ ਅਤੇ ਮਹਿਸੂਸ ਕੀਤਾ ਹੈ। ਅਸੀਂ ਪੇਂਡੂ ਇਲਾਕਿਆਂ ''ਚ ਮੁਫ਼ਤ ਗੈਸ ਕਨੈਕਸ਼ਨ ਪਹੁੰਚਾਉਣਾ ਚਾਹੁੰਦੇ ਹਨ। 
ਮੋਦੀ ਦੇ ਇਸ ਬਿਆਨ ''ਤੇ ਕੇਜਰੀਵਾਲ ਨੇ ਨਿਸ਼ਾਨਾ ਸਾਧਦੇ ਹੋਏ ਟਵਿੱਟਰ ''ਤੇ ਲਿਖਿਆ ਕਿ ਤਾਂ ਫਿਰ ਆਪਣੀ ਮਾਂ ਨੂੰ ਆਪਣੇ ਨਾਲ ਕਿਉਂ ਨਹੀਂ ਰੱਖਦੇ। ਮੈਂ ਕਿਸੇ ਨੂੰ ਇੰਨੀ ਬੇਸ਼ਰਮੀ ਨਾਲ ਆਪਣੀ 90 ਸਾਲ ਦੀ ਬੁੱਢੀ ਮਾਂ ਦਾ ਸਿਆਸਤ ''ਚ ਗਲਤ ਵਰਤੋਂ ਕਰਦੇ ਨਹੀਂ ਦੇਖਿਆ। ਹਾਲਾਂਕਿ ਕੇਜਰੀਵਾਲ ਦੇ ਇਸ ਟਵੀਟ ਨੂੰ ਲੈ ਕੇ ਯੂਜ਼ਰਸ ਨੇ ਉਨ੍ਹਾਂ ''ਤੇ ਹਮਲਾ ਬੋਲ ਦਿੱਤਾ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਉਸ ਬਿਆਨ ''ਤੇ ਨਿਸ਼ਾਨਾ ਸਾਧਿਆ, ਜਿਸ ''ਚ ਉਨ੍ਹਾਂ ਨੇ ਕਿਹਾ ਸੀ ਕਿ ਪਿੰਡ ''ਚ ਕਬਰਸਤਾਨ ਬਣਦਾ ਹੈ ਤਾਂ ਸ਼ਮਸ਼ਾਨ ਵੀ ਬਣਾਉਣਾ ਚਾਹੀਦਾ ਹੈ। ਇਸ ''ਤੇ ਕੇਜਰੀਵਾਲ ਨੇ ਲਿਖਿਆ ਕਿ ਮੋਦੀ ਜੀ ਦਾ ਇਹ ਬਿਆਨ ਦਿਖਾਉਂਦਾ ਹੈ ਕਿ ਭਾਜਪਾ ਯੂ.ਪੀ. ''ਚ ਬੁਰੀ ਤਰ੍ਹਾਂ ਹਾਰ ਰਹੀ ਹੈ ਅਤੇ ਮੋਦੀ ਜੀ ਬਹੁਤ ਘਬਰਾਏ ਹੋਏ ਹਨ।

Disha

This news is News Editor Disha