ਕੇਜਰੀਵਾਲ ਦੇ ਐੱਮ.ਐੱਲ.ਏ ਨੇ ਪਹਿਲਾਂ ਔਰਤ ਨਾਲ ਕੀਤੀ ਬਦਸਲੂਕੀ, ਹੁਣ ਬਜ਼ੁਰਗ ਨੂੰ ਥੱਪੜ ਮਾਰਨ ਦਾ ਦੋਸ਼

06/27/2016 3:28:32 PM

ਨਵੀਂ ਦਿੱਲੀ— ਸੰਗਮ ਵਿਹਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਮੋਹਨੀਆ ''ਤੇ 4 ਦਿਨਾਂ ''ਚ ਦੂਜੀ ਵਾਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਦਿਨੇਸ਼ ਮੋਹਨੀਆ ''ਤੇ ਇਕ ਬਜ਼ੁਰਗ ਨਾਲ ਕੁੱਟਮਾਰ ਦਾ ਦੋਸ਼ ਲੱਗਾ ਹੈ। ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਇਕ ਸਥਾਨਕ ਬਜ਼ੁਰਗ ਨੇ ਮੋਹਨੀਆ ਨੂੰ ਪਛਾਣਨ ਤੋਂ ਇਨਕਾਰ ਕੀਤਾ ਤਾਂ ਮੋਹਨੀਆ ਨੇ ਉਸ ਨੂੰ ਥੱਪੜ ਮਾਰ ਦਿੱਤਾ। 
ਮੋਹਨੀਆ ਦੇ ਸਮਰਥਕਾਂ ਨੇ ਬਜ਼ੁਰਗ ਦਾ ਹੱਥ ਵੀ ਮਰੋੜ ਦਿੱਤਾ। ਨਾਲ ਹੀ ਔਰਤਾਂ ਨਾਲ ਬਦਸਲੂਕੀ ਵੀ ਕੀਤੀ। ਪੀੜਤ ਦੀ ਸ਼ਿਕਾਇਤ ''ਤੇ ਮੋਹਨੀਆ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਹਾਲਾਂਕਿ ਮੋਹਨੀਆ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਵੀ ਦਿਨੇਸ਼ ਮੋਹਨੀਆ ''ਤੇ ਸੰਗਮ ਵਿਹਾਰ ''ਚ ਔਰਤਾਂ ਨਾਲ ਬਦਸਲੂਕੀ ਦਾ ਦੋਸ਼ ਲੱਗਾ ਸੀ। ਦੋਸ਼ ਹੈ ਕਿ ਇਨ੍ਹਾਂ ਦੇ ਸਮਰਥਕਾਂ ਨੇ ਪਾਣੀ ਦੀ ਕਿੱਲਤ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਦਫ਼ਤਰ ਪੁੱਜੀਆਂ ਔਰਤਾਂ ਨੂੰ ਧੱਕਾ ਮਾਰ ਕੇ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਮੋਹਨੀਆ ਦੇ ਖਿਲਾਫ ਇਨ੍ਹਾਂ ਔਰਤਾਂ ਨੇ ਕੇਸ ਦਰਜ ਕਰਵਾਇਆ। ਹੁਣ ਦੋਵੇਂ ਹੀ ਮਾਮਲਿਆਂ ''ਚ ਮੋਹਨੀਆ ਦੇ ਖਿਲਾਫ ਪੁਲਸ ''ਚ ਕੇਸ ਦਰਜ ਹੈ।

Disha

This news is News Editor Disha