ਈ.ਵੀ.ਐੱਮ. ਹੈੱਕ ਕਰਨ ਦੀ ਚੋਣ ਕਮਿਸ਼ਨ ਦੀ ''ਖੁੱਲ੍ਹੀ ਚੁਣੌਤੀ'' ''ਤੇ ਕੇਜਰੀਵਾਲ ਨੇ ਚੁੱਕੇ ਸਵਾਲ

04/13/2017 1:30:36 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਵੱਲੋਂ ਸਿਆਸੀ ਦਲਾਂ ਅਤੇ ਮਾਹਰਾਂ ਨੂੰ ਦਿੱਤੀ ਗਈ ਖੁੱਲ੍ਹੀ ਚੁਣੌਤੀ ''ਤੇ ਵੀਰਵਾਰ ਨੂੰ ਸਵਾਲ ਚੁੱਕੇ, ਜਿਸ ''ਚ ਕਿਹਾ ਗਿਆ ਸੀ ਕਿ ਉਹ ਇਹ ਸਾਬਤ ਕਰ ਕੇ ਦਿਖਾਉਣ ਕਿ ਈ.ਵੀ.ਐੱਮ. ''ਚ ਗੜਬੜੀ ਕੀਤੀ ਜਾ ਸਕਦੀ ਹੈ। ਕੇਜਰੀਵਾਲ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਮਿਸ਼ਨ ਅਧਿਕਾਰਤ ਬਿਆਨ ਜਾਰੀ ਕਰਨ ਦੀ ਬਜਾਏ ਕਥਿਤ ਚੁਣੌਤੀ ਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਕਿਉਂ ਜਾਰੀ ਕਰ ਰਿਹਾ ਹੈ। ਉਨ੍ਹਾਂ ਨੇ ਕਈ ਟਵੀਟ ਕੀਤੇ, ਇਨ੍ਹਾਂ ''ਚ ਕਿਹਾ,''''ਅਜਿਹੀਆਂ ਖਬਰਾਂ ''ਸੂਤਰਾਂ'' ਦੇ ਹਵਾਲੇ ਤੋਂ ਕਿਉਂ? ਉਹ ਕਿੰਨੇ ਭਰੋਸੇਯੋਗ ਹਨ, ਚੋਣ ਕਮਿਸ਼ਨ ਕੋਈ ਰਸਮੀ ਬਿਆਨ ਜਾਰੀ ਕਿਉਂ ਨਹੀਂ ਕਰਦਾ, ਕੀ ਕਿਸੇ ਨੇ ਸੀ.ਈ.ਸੀ. ਦਾ ਅਧਿਕਾਰਤ ਬਿਆਨ ਦੇਖਿਆ ਹੈ? ਮੈਂ ਸ਼ਾਮ ਤੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੀ ਇਹ ਖਬਰ ਸਹੀ ਹੈ?'''' ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰਤ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਕਮਿਸ਼ਨ ਸਿਆਸੀ ਦਲਾਂ, ਮਾਹਰਾਂ, ਵਿਗਿਆਨੀਆਂ ਨੂੰ ਮਈ ਦੇ ਪਹਿਲੇ ਹਫਤੇ ''ਚ ਬੁਲਾਵਾ ਭੇਜੇਗਾ ਅਤੇ ਮਸ਼ੀਨਾਂ ਨੂੰ ਹੈੱਕ ਕਰਨ ਦੀ ਕੋਸ਼ਿਸ਼ ਕਰਨ ਦਾ ਮੌਕਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਚੁਣੌਤੀ ਇਕ ਹਫਤੇ ਤੋਂ 10 ਦਿਨਾਂ ਤੱਕ ਲਈ ਜਾਰੀ ਰਹੇਗੀ ਅਤੇ ਇਸ ਲਈ ਕਈ ਪੱਧਰ ਹੋਣਗੇ।

Disha

This news is News Editor Disha