ਨਾਇਡੂ ਦੇ ਨਿਸ਼ਾਨੇ ''ਤੇ ਕੇਜਰੀਵਾਲ, ਕਿਹਾ- ਸਨਮਾਨ ਨਾਲ ਸਵੀਕਾਰ ਕਰੋ ਹਾਰ

03/15/2017 5:30:36 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਆਮ ਆਦਮੀ ਪਾਰਟੀ ਸਮੇਤ ਕਈ ਹੋਰ ਦਲਾਂ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਭਰੋਸੇਯੋਗਤਾ ''ਤੇ ਸਵਾਲ ਚੁੱਕਣ ''ਤੇ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਹਾਰ ਨੂੰ ਸਨਮਾਨ ਨਾਲ ਸਵੀਕਾਰ ਕਰਨ। ਜਿੱਥੇ ਤੱਕ ਈ.ਵੀ.ਐੱਮ. ''ਚ ਛੇੜਛਾੜ ਦੀ ਗੱਲ ਹੈ ਤਾਂ ਵਿਰੋਧੀ ਧਿਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਨਤੀਜੇ ਉਨ੍ਹਾਂ ਦੇ ਪੱਖ ''ਚ ਆਉਂਦੇ ਹਨ ਤਾਂ ਉਹੀ ਈ.ਵੀ.ਐੱਮ. ਸਹੀ ਹੋ ਜਾਂਦੇ ਹਨ। ਉੱਥੇ ਹੀ ਜਦੋਂ ਨਤੀਜੇ ਵਿਰੋਧ ''ਚ ਆਉਂਦੇ ਹਨ ਤਾਂ ਈ.ਵੀ.ਐੱਮ. ''ਚ ਕਮੀਆਂ ਨਜ਼ਰ ਆਉਣ ਲੱਗਦੀਆਂ ਹਨ। ਇਹ ਦੋਹਰਾ ਵਤੀਰਾ ਕਿਸੇ ਲਈ ਵੀ ਸ਼ੋਭਾ ਨਹੀਂ ਦਿੰਦਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰ ਵਾਰਤਾ ਕਰ ਕੇ ਇਕ ਵਾਰ ਫਿਰ ਈ.ਵੀ.ਐੱਮ. ''ਤੇ ਸਵਾਲ ਚੁੱਕਦੇ ਹੋਏ ਦੋਸ਼ ਲਾਇਆ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ''ਚ ਆਮ ਆਦਮੀ ਪਾਰਟੀ (ਆਪ) ਦੇ ਵੋਟ ਅਕਾਲੀ ਦਲ ਗਠਜੋੜ ਅਤੇ ਕਾਂਗਰਸ ਨੂੰ ਟਰਾਂਸਫਰ ਕੀਤੇ ਗਏ। ਕੇਜਰੀਵਾਲ ਨੇ ਦੋਸ਼ ਲਾਇਆ ਕਿ ''ਆਪ'' ਨੂੰ ਪੰਜਾਬ ਤੋਂ ਬਾਹਰ ਰੱਖਣ ਲਈ ਈ.ਵੀ.ਐੱਮ. ''ਚ ਛੇੜਛਾੜ ਕੀਤੀ ਗਈ। ਈ.ਵੀ.ਐੱਮ. ਦੀ ਭੂਮਿਕਾ ''ਤੇ ਸਵਾਲ ਚੁੱਕਦੇ ਹੋਏ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਅਕਾਲੀਆਂ ਨੂੰ 30 ਫੀਸਦੀ ਵੋਟ ਕਿਵੇਂ ਮਿਲ ਸਕਦੇ ਹਨ, ਜਦੋਂ ਕਿ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਹਰ ਸਰਵੇ ''ਚ ''ਆਪ'' ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਅਸੀਂ ਦੂਜੇ ਨੰਬਰ ''ਤੇ ਚੱਲੇ ਗਏ। ਪੰਜਾਬ ਦੇ ਲੋਕ ਤੱਕ ਮੰਨ ਕੇ ਚੱਲ ਰਹੇ ਸਨ ਕਿ ਇੱਥੇ ''ਆਪ'' ਜਿੱਤ ਰਹੀ ਹੈ ਪਰ ਸਾਨੂੰ ਸਿਰਫ 25 ਫੀਸਦੀ ਵੋਟ ਹੀ ਮਿਲੇ, ਆਖਰ ਅਜਿਹਾ ਕਿਵੇਂ ਹੋ ਗਿਆ ਕਿ ਅਕਾਲੀ ਗਠਜੋੜ ਤੋਂ ਕਰੀਬ 6 ਫੀਸਦੀ ਵੋਟ ਸਾਨੂੰ ਘੱਟ ਮਿਲੇ।

Disha

This news is News Editor Disha