ਕੇਜਰੀਵਾਲ ਨੇ ਪ੍ਰਦੂਸ਼ਣ ਨਾਲ ਲੜਨ ਲਈ ਲਾਂਚ ਕੀਤੀ ਵੈੱਬਸਾਈਟ

10/05/2019 1:45:04 AM

ਨਵੀਂ ਦਿੱਲੀ — ਰਾਜਧਾਨੀ ’ਚ ਆਉਣ ਵਾਲੀ ਦੀਵਾਲੀ ’ਤੇ ਪਟਾਕਿਆਂ ਨਾਲ ਅਤੇ ਆਲੇ-ਦੁਆਲੇ ਦੇ ਸੂਬਿਆਂ ਤੋਂ ਪਰਾਲੀ ਫੂਕੇ ਜਾਣ ਕਰਕੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਵੈੱਬਸਾਈਟ ਨੂੰ ਸ਼ੁੱਕਰਵਾਰ ਇਥੇ ਲਾਂਚ ਕੀਤਾ ਗਿਆ, ਜਿਸ ਵਿਚ ਜਨਤਾ ਤੋਂ ਹਾਂ-ਪੱਖੀ ਸੁਝਾਅ ਮੰਗੇ ਜਾਣਗੇ।

ਮੁੱਖ ਮੰਤਰੀ ਕੇਜਰੀਵਾਲ ਨੇ ਵੈੱਬਸਾਈਟ ਨੂੰ ਲਾਂਚ ਕਰਦਿਆਂ ਕਿਹਾ, ‘‘ਅਸੀਂ ਸਰਦੀ ਨੂੰ ਲੈ ਕੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਮੈਂ ਲੋਕਾਂ ਨਾਲ ਮਿਲ ਕੇ ਇਹ ਜਾਣਨਾ ਚਾਹਾਂਗਾ ਕਿ ਕਿਸ ਤਰ੍ਹਾਂ ਆਪਸ ’ਚ ਮਿਲ ਕੇ ਦਿੱਲੀ ਦੇ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕਦਾ ਹੈ। ਦਿੱਲੀ ’ਚ ਪ੍ਰਦੂਸ਼ਣ ’ਚ 25 ਫੀਸਦੀ ਦੀ ਕਮੀ ਆਈ ਹੈ ਅਤੇ ਜੋ ਅਸੀਂ ਹਾਸਲ ਕਰ ਲਿਆ ਹੈ ਇਸ ’ਚ ਹੋਰ ਕਮੀ ਲਿਆਉਣੀ ਹੈ।’’

Inder Prajapati

This news is Content Editor Inder Prajapati