ਸੁਪਰੀਮ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਲਾਈ ਫਟਕਾਰ

10/21/2016 5:30:06 PM

ਨਵੀਂ ਦਿੱਲੀ— ਦਿੱਲੀ ''ਚ ਡੇਂਗੂ ਅਤੇ ਚਿਕਨਗੁਨੀਆ ਦੇ ਵਧਦੇ ਪਰਲੋ ਨਾਲ ਚਿੰਤਤ ਸੁਪਰੀਮ ਕੋਰਟ ਨੇ ਰਾਜਧਾਨੀ ''ਚ ਬਰਡ ਫਲੂ ਦੀਆਂ ਸ਼ਿਕਾਇਤਾਂ ''ਤੇ ਵੀ ਚਿੰਤਾ ਜ਼ਾਹਰ ਕਰਦੇ ਹੋਏ ਦੋਸ਼ ਦੀ ਰਾਜਨੀਤੀ ਲਈ ਕੇਜਰੀਵਾਲ ਸਰਕਾਰ ਨੂੰ ਸ਼ੁੱਕਰਵਾਰ ਨੂੰ ਫਟਕਾਰ ਲਾਈ। ਡੇਂਗੂ ਅਤੇ ਚਿਕਨਗੁਨੀਆ ਨਾਲ ਸੰਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਅਮਿਤਾਭ ਰਾਏ ਦੀ ਬੈਂਚ ਨੇ ਬਰਡ ਫਲੂ ਦੀਆਂ ਸ਼ਿਕਾਇਤਾਂ ''ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਰਾਜਧਾਨੀ ਦੀ ਹਵਾ ਪ੍ਰਦੂਸ਼ਿਤ ਹੋ ਗਈ ਹੈ ਅਤੇ ਹੁਣ ਇਸ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ। ਬੈਂਚ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਮੀਡੀਆ ਰਿਪੋਰਟ ''ਚ ਅਸੀਂ ਦੇਖਿਆ ਕਿ ਦਿੱਲੀ ''ਚ ਬਰਡ ਫਲੂ ਕਾਰਨ ਚਿੜੀਆਘਰ ਅਤੇ ਡੀਅਰ ਪਾਰਕ ਬੰਦ ਕੀਤੇ ਗਏ ਹਨ। ਹੁਣ ਹਾਲਾਤ ਪੈਦਾ ਹੋਣ ''ਤੇ ਪ੍ਰਤੀਕਿਰਿਆ ਨਹੀਂ ਚਾਹੀਦੀ ਸਗੋਂ ਭਵਿੱਖ ਲਈ ਵੀ ਤਿਆਰੀ ਕਰਨੀ ਹੋਵੇਗੀ। 
ਅਦਾਲਤ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਚਿਕਨਗੁਨੀਆ ਅਤੇ ਡੇਂਗੂ ਘੱਟ ਹੋ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਰਾਮ ਨਾਲ ਬੈਠ ਜਾਣ। ਸੁਪਰੀਮ ਕੋਰਟ ਨੇ ਕਿਹਾ ਕਿ ਦਸੰਬਰ ''ਚ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ। ਅਸੀਂ ਰਿਪੋਰਟ ''ਚ ਪੜ੍ਹਿਆ ਹੈ ਕਿ ਹੁਣ ਦਿੱਲੀ ਦੀ ਹਵਾ ਖਰਾਬ ਹੋ ਗਈ ਹੈ। ਦਿੱਲੀ ਸਰਕਾਰ ਦੇ ਸਿਹਤ ਸਕੱਤਰ ਵੱਲੋਂ ਪੇਸ਼ ਸਾਲਿਸਿਟਰ ਜਨਰਲ ਰਣਜੀਤ ਕੁਮਾਰ ਨੇ ਕਿਹਾ ਕਿ ਇਹ ਪ੍ਰਦੂਸ਼ਣ ਦਿੱਲੀ ਦੇ ਨੇੜੇ-ਤੇੜੇ ਲੋਕਾਂ ਦੇ ਪਰਾਈ ਸਾੜਨ ਨਾਲ ਹੋਇਆ ਹੈ।

Disha

This news is News Editor Disha